ਪੰਨਾ:ਇਨਕਲਾਬ ਦੀ ਰਾਹ.pdf/74

ਇਹ ਸਫ਼ਾ ਪ੍ਰਮਾਣਿਤ ਹੈ


ਕੀ ਹੈ ਜੇ ਬਿਨ-ਹਵਨੋਂ ਮਰ ਗਏ?

ਪੂਜਾ ਸੰਧਿਆ ਕੁਝ ਨਾ ਕਰ ਗਏ?

ਜੀਵਨ ਸਫ਼ਲਾ ਹੈ, ਜੇ ਜਾਸਾਂ,

ਦਾਗ਼ ਗੁਲਾਮੀ ਦੇ ਧੋਅ।

ਪੁਜਾਰੀ!

ਮੰਦਰ ਦੇ ਦੇੇ ਢੋਅ।



ਵੀਰਾਂ ਦੇ ਦੁਖ ਸਹਿ ਨਹੀਂ ਸਕਦਾ।

ਊਂਧੀ ਪਾ ਕੇ ਬਹਿ ਨਹੀਂ ਸਕਦਾ।

ਇਸ ਵੇਲੇ ਮਾਲਾ ਫੜ ਬਹਿਣਾ,

ਹੈ 'ਜੀਵਨ' ਨਾਲ ਧਰੋਹ।

ਪੁਜਾਰੀ!

ਮੰਦਰ ਦੇ ਦਰ ਢੋਅ।



ਵੇਖਾਂ! ਮੰਦਰ ਦੇ ਚੌਗਿਰਦੇ।

ਛਮ ਛਮ ਨੈਣੋਂ ਹੰਝੂ ਕਿਰਦੇ।

ਢਿਡੋਂ ਭੁੱਖੇ, ਪਿੰਡਿਓਂ ਨੰਗੇ,

ਮੇਰੇ ਵੀਰ ਰਹੇ ਨੇ ਰੋ।

ਪੁਜਾਰੀ!

ਮੰਦਰ ਦੇ ਦਰ ਢੋਅ।

੬੮