ਪੰਨਾ:ਇਨਕਲਾਬ ਦੀ ਰਾਹ.pdf/68

ਇਹ ਸਫ਼ਾ ਪ੍ਰਮਾਣਿਤ ਹੈ

ਝੱਟ ਅਗਲੀ ਮਨਜ਼ਲ

ਵਲ ਟੁਰ ਪੈਂਦੇ ਸੀ।


੪.



ਫਿਰ ਸਾਈਂ ਜਾਣੇ,

ਇਕ ਮੋੜ 'ਤੇ ਆ ਕੇ,

ਅਸੀਂ ਕੀਕਰ ਨਿਖੜੇ?

ਹਥ ਹਥ ਵਿਚ ਨਹੀਂ ਸੀ,

ਬਾਂਹ ਬਾਂਹ ਵਿਚ ਕੋਈ ਨਾ।

ਕੁਝ ਸਮਝ ਨਾ ਆਈ।

ਕੁਝ ਪੇਸ਼ ਨਾ ਚੱਲੀ।

ਹਾਇ! ਇਹ ਕੀ ਹੋ ਗਿਆ?

ਤੇ ਕੀਕਰ ਹੋ ਗਿਐ?

ਇਕ ਦੂਜੇ ਤੋਂ ਨਿਖੜੇ,

ਅਸੀਂ ਭੀੜਾਂ 'ਚ ਰਲ ਗਏ,

ਹਥ ਦਿਲ ਤੇ ਧਰ ਕੇ,

ਲਾ ਅੱਖੀਆਂ ਨੂੰ ਤਾਂਘਾਂ,

ਪਰ, ਜਗ ਦੀਆਂ ਅੱਖੀਆਂ —

ਤੋਂ ਬਚਦੇ ਬਚਦੇ,

ਉਹ ਮੈਨੂੰ ਢੂੰਡਣ,

੬੨