ਪੰਨਾ:ਇਨਕਲਾਬ ਦੀ ਰਾਹ.pdf/67

ਇਹ ਸਫ਼ਾ ਪ੍ਰਮਾਣਿਤ ਹੈ

ਹਸ ਹਸ ਕੇ ਦੱਸੇ,

ਅਸਾਂ ਭੇਤ ਵਟਾ ਲਏ,

ਅਰਮਾਨ ਵਟਾ ਲਏ,

ਦੁਖ ਸਾਂਝੇ ਕਰ ਲਏ,

ਸੁਖ ਸਾਂਝੇ ਕਰ ਲਏ,

ਚਾਅ ਸਾਂਝੇ ਕਰ ਲਏ,

ਦਿਲ ਸਾਂਝੇ ਕਰ ਲਏ।

੩.




ਅਸੀ ਟੁਰਦੇ ਟੁਰਦੇ,

ਜਦ ਥਕ ਜਾਂਦੇ ਸੀ,

ਜਦ ਹੁਟ ਜਾਂਦੇ ਸੀ,

ਇਕ ਦੂਜੇ ਦੇ ਨੈਣਾਂ

ਵਿਚ ਝਾਤੀ ਪਾ ਕੇ,

ਹਿਕ ਹਿਕ ਨਾਲ ਲਾ ਕੇ,

ਹਥ ਹਥ ਵਿਚ ਘੁਟ ਕੇ,

ਝਟ ਲਾਹ ਲੈਂਦੇ ਸੀ,

ਸਭ ਸਫ਼ਰ ਥਕੇਵਾਂ,

ਤੇ


ਹੋ ਹਲਕੇ-ਫੁਲਕੇ,

ਤੇ ਨਵੇਂ-ਨਰੋਏ,

੬੧