ਪੰਨਾ:ਇਨਕਲਾਬ ਦੀ ਰਾਹ.pdf/65

ਇਹ ਸਫ਼ਾ ਪ੍ਰਮਾਣਿਤ ਹੈ


ਅਸੀ ਮੁੜ ਕੇ ਮਿਲ ਪਏ



੧.




ਇਸ ਜੀਵਨ ਰਾਹ ਤੇ,

ਅਸੀਂ ਟੁਰਦੇ ਟੁਰਦੇ,

ਇਕ ਮੋੜ ਤੇ ਮਿਲ ਪਏ।


ਇਕ ਸਾਂਝ ਅਜ਼ਲ ਦੀ,

ਪਹਿਚਾਨ ਧੁਰਾਂ ਦੀ,

ਸਾਡੇ ਨੈਣਾਂ ’ਚ ਲਿਸ਼ਕੀ,

ਸਾਡੇ ਦਿਲ ਵਿਚ ਧੜਕੀ।

ਮੈਂ ਉਨ੍ਹਾਂ ਵਲ ਤੱਕਿਆ,

ਉਨਾਂ ਮੈਂ ਵਲ ਤੱਕਿਆ।

ਅਸੀ ਦੋਵੇਂ ਖਿੜ ਪਏ,

ਅਸੀ ਦੋਵੇਂ ਗੁਟਕੇ।

ਅਸੀ ਦੋਵੇਂ ਹਸ ਪਏ।

ਅਸੀ ਵਧ ਕੇ, ਮਿਲ ਪਏ,

੫੯