ਪੰਨਾ:ਇਨਕਲਾਬ ਦੀ ਰਾਹ.pdf/64

ਇਹ ਸਫ਼ਾ ਪ੍ਰਮਾਣਿਤ ਹੈ


ਅੰਬਰ ਤੈਨੂੰ ਕਰਨ ਇਸ਼ਾਰੇ।

ਝਿਲ-ਮਿਲ ਕਰ ਕੇ ਸੱਦਣ ਤਾਰੇ।

ਇਹ ਟਾਹਣੀ ਏਕਮ ਦੇ ਚੰਨ ਦੀ,

ਤੈਨੂੰ ਰਹੀ ਪੁਕਾਰ।

ਪੰਛੀ!

ਛਡ ਪਿੰਜਰੇ ਦਾ ਪਿਆਰ।


ਵਸਦੇ ਨੇ ਅਸਮਾਨ ਇਹਨਾਂ ਵਿਚ,

ਬੰਦ ਕਈ ਤੂਫ਼ਾਨ ਇਹਨਾਂ ਵਿਚ।

ਦੋਹਾਂ ਖੰਭਾਂ ਦੇ ਅੰਦਰ ਰਬ ਨੂੰ-

ਕਾਠ ਦਿੱਤਾ ਈ ਮਾਰ।

ਪੰਛੀ!

ਛਡ ਪਿੰਜਰੇ ਦਾ ਪਿਆਰ।


ਖੰਭ ਬਣੇ ਅਸਮਾਨਾਂ ਜੋਗੇ।

ਇਹ ਨਹੀਂਓਂ ਜ਼ਿੰਦਾਨਾ ਜੋਗੇ।

ਤੇਰੇ ਖੰਭੜਾਟਾਂ ਦੀ ਛਾਂ ਨੂੰ।

ਸਹਿਕ ਰਿਹੈ ਗੁਲਜ਼ਾਰ।

ਪੰਛੀ!

ਛਡ ਪਿੰਜਰੇ ਦਾ ਪਿਆਰ।

੫੮