ਪੰਨਾ:ਇਨਕਲਾਬ ਦੀ ਰਾਹ.pdf/63

ਇਹ ਸਫ਼ਾ ਪ੍ਰਮਾਣਿਤ ਹੈ

ਉਡਦੇ ਪੰਛੀ ਇਹ ਹਨ ਕਹਿੰਦੇ!

'ਜੀਊਂਦੇ ਪਿੰਜਰੇ ਵਿਚ ਨਹੀਂ ਰਹਿੰਦੇ।

'ਫੜਕ ਫੜਕ ਕੇ ਕਰਦੇ-

ਟੋਟੇ ਇਕ ਪਿੰਜਰੇ ਦੇ ਚਾਰ।'

ਪੰਛੀ!

ਛਡ ਪਿੰਜਰੇ ਦਾ ਪਿਆਰ।


ਤੂੰ ਜਿਸ ਦਿਨ ਦਾ ਗਾਣਾ ਛਡਿਐ,

ਕਲੀਆਂ ਨੇ ਮੁਸਕਾਣਾ ਛਡਿਐ।

ਤੇਰੇ ਬਾਝੋਂ ਟਾਹਣੀ ਨੂੰ-

ਫੁਲ ਜਾਪਣ ਲਗ ਪਏ ਭਾਰ।

ਪੰਛੀ!

ਛਡ ਪਿੰਜਰੇ ਦਾ ਪਿਆਰ।


ਇਹ ਪਿੰਜਰੇ, ਇਹ ਚੂਰੀ, ਚੋਗੇ।

ਹੁੰਦੇ ਮੋਇਆਂ ਹੋਇਆਂ ਜੋਗੇ।

ਜੀਉਂਦੇ-ਪੰਛੀ ਪਾਣ ਆਹਲਣਾ,

ਤਾਰਿਆਂ ਦੇ ਵਿਚਕਾਰ।

ਪੰਛੀ!

ਛਡ ਪਿੰਜਰੇ ਦਾ ਪਿਆਰ।

੫੭