ਪੰਨਾ:ਇਨਕਲਾਬ ਦੀ ਰਾਹ.pdf/62

ਇਹ ਸਫ਼ਾ ਪ੍ਰਮਾਣਿਤ ਹੈ


ਬਾਹਰ ਝਾਤੀ ਪਾਣੋਂ ਸੰਗਨੈਂ।

ਤਿਰਖੇ ਖੰਭ ਹਿਲਾਣੋਂ ਸੰਗਨੈਂ।

ਉਡਦੇ ਤੈਨੂੰ ਮੁਜਰਮ ਜਾਪਣ,

ਫਾਥੇ ਜਾਪਣ ਯਾਰ।

ਪੰਛੀ!

ਛਡ ਪਿੰਜਰੇ ਦਾ ਪਿਆਰ।

ਸਾਥੀ ਤਕ ਅੰਬਰਾਂ ਵਿਚ ਤਰਦੇ।

ਤੇਰੇ ਖੰਭ ਨਹੀਂ ਫਰ ਫਰ ਕਰਦੇ?

ਉਡਦੀਆਂ ਡਾਰਾਂ ਵੇਖ ਦਿਲੇ 'ਚੋਂ,

ਉਠਦਾ ਨਹੀਂਓਂ ਗ਼ੁਬਾਰ?

ਪੰਛੀ!

ਛਡ ਪਿੰਜਰੇ ਦਾ ਪਿਆਰ।

ਡਰ ਕੇ ਉਹਦੇ ਬਾਜਾਂ ਕੋਲੋਂ।

ਕਿਉਂ ਸੰਗਨੈਂ ਪਰਵਾਜ਼ਾਂ ਕੋਲੋਂ।

ਸਦਕੇ ਇਕ ਉਡਾਰੀ ਤੋਂ,

ਸੌ ਪਿੰਜਰੇ ਦਾ ਸੁਖ, ਸੌ ਵਾਰ।

ਪੰਛੀ!

ਛਡ ਪਿੰਜਰੇ ਦਾ ਪਿਆਰ।

੫੬