ਪੰਨਾ:ਇਨਕਲਾਬ ਦੀ ਰਾਹ.pdf/57

ਇਹ ਸਫ਼ਾ ਪ੍ਰਮਾਣਿਤ ਹੈ


ਝੱਖੜ ਜਿਹੜੇ ਛਾਏੇ ਦਿਸਦੇ।

ਇਹ ਵੈਰੀ ਮਿੱਤਰ ਹਨ ਕਿਸ ਦੇ?

ਆ, ਕੋਈ ਸਾਂਝੀ ਵਿਉਂਤ ਬਣਾਈਏ,

ਭੁਲ ਕੇ ਬੋਲ ਕਬੋਲ।

ਸ਼ਿਕਾਰੀ!

ਹੁਣ ਤਾਂ ਪਿੰਜਰਾ ਖੋਹਲ।


ਹੁਣ ਵੀ ਜੇ ਤੂੰ ਖੋਹਲੇਂ ਬਾਰੀ।

ਭੁਲ ਕੇ ਮੈਂ ਸਭ ਗਿਲਾ-ਗੁਜ਼ਾਰੀ,

ਦਿਲ ਦੀ ਰਤ ਦਾ ਅੰਤਮ ਕਤਰਾ,

ਤੇਰੀ ਝੁੱਗੀ ਤੋਂ ਦੇਵਾਂ ਘੋਲ।

ਸ਼ਿਕਾਰੀ!

ਹੁਣ ਤਾਂ ਪਿੰਜਰਾ ਖੋਹਲ।


ਜੀਵੇਂ, ਸੁਖ ਝੁਗੀ ਦੇ ਮਾਣੇ।

ਕਾਸ਼! ਤੂੰ ਮੇਰੀ ਹਸਰਤ ਜਾਣੇ,

ਪਿੰਜਰੇ ਦਾ ਦਰ, ਖੰਭੋਂ ਡੋਰੇ।

ਦੋਵੇਂ ਦੇਵੇਂ ਖੋਹਲ।

ਸ਼ਿਕਾਰੀ!

ਹੁਣ ਤਾਂ ਪਿੰਜਰਾ ਖੋਹਲ।

੫੧