ਪੰਨਾ:ਇਨਕਲਾਬ ਦੀ ਰਾਹ.pdf/53

ਇਹ ਸਫ਼ਾ ਪ੍ਰਮਾਣਿਤ ਹੈ




ਸ਼ਿਕਾਰੀ! ਹੁਣ ਤਾਂ ਪਿੰਜਰਾ ਖੋਹਲ!




ਮਾਰੂ ਝੱਖੜ ਕਾਲੇ ਕਾਲੇ।
ਛਾ ਗਏ ਮੇਰੇ ਬਾਗ਼ ਉਦਾਲੇ।

ਹੋ ਗਏ ਇਸ ਦੇ ਸੁਖ, ਸੁਹੱਪਣ,

ਦੋਵੇਂ ਡਾਵਾਂ-ਡੋਲ।

ਸ਼ਿਕਾਰੀ!

ਹੁਣ ਤਾਂ ਪਿੰਜਰਾ ਖੋਹਲ।

ਕਲੀਆਂ ਨੂੰ ਭੁੱਲੀਆਂ ਮੁਸਕਾਨਾਂ।

ਵਿਸਰ ਗਈਆਂ ਕੋਇਲਾਂ ਨੂੰ ਤਾਨਾਂ।

ਬਹਿ ਗਏ ਚੁੰਝ ਖੰਭਾਂ ਵਿਚ ਧਰ ਕੇ,

ਮੇਰੇ ਸਾਥੀ ਭੁਲ ਗਏ ਚੋਹਲ।

ਸ਼ਿਕਾਰੀ!

ਹੁਣ ਤਾਂ ਪਿੰਜਰਾ ਖੋਹਲ।

੪੭