ਪੰਨਾ:ਇਨਕਲਾਬ ਦੀ ਰਾਹ.pdf/52

ਇਹ ਸਫ਼ਾ ਪ੍ਰਮਾਣਿਤ ਹੈ


ਜੇ ਨਿੱਤ ਆ ਕੇ,

ਉਹ ਮੇਰੇ ਕੋਲ ਨਹੀਂ ਬਹਿੰਦੇ ਤਾਂ ਕੀ ਹੋਇਆ?

ਜ਼ਰਾ ਉਪਰੋਂ ਜਹੇ,

ਨਾਰਾਜ਼ ਹਨ ਰਹਿੰਦੇ ਤਾਂ ਕੀ ਹੋਇਆ?

ਕਦੇ ਦਿਲ ਦੀ ਨਹੀਂ ਸੁਣਦੇ,

ਨਹੀਂ ਕਹਿੰਦੇ ਤਾਂ ਕੀ ਹੋਇਆ?

ਉਨ੍ਹਾਂ ਦੇ ਨੈਣ ਕਹਿੰਦੇ ਨੇ,

ਉਹ ਮੇਰੇ ਨੇ, ਉਹ ਮੇਰੇ ਨੇ।

ਉਨ੍ਹਾਂ ਦਾ ਘੂਰੀਉਂ,

ਗੁੱਸੇ ਦਾ ਜਿਤਲਾਣਾ ਨਹੀਂ ਮਤਲਬ।

ਰੁਸੇਵਾਂ ਕਹਿ ਰਿਹੈ,

ਰੁਸਣੇ ਤੋਂ ਰੁਸ ਜਾਣਾ ਨਹੀਂ ਮਤਲਬ।

ਦਿਖਾਵੇ ਦੇ ਭੁਲਾ ਛੱਡਣੇ ਤੋਂ,

ਭੁੱਲ ਜਾਣਾ ਨਹੀਂ ਮਤਲਬ।

ਉਨ੍ਹਾਂ ਦੇ ਨੈਣ ਕਹਿੰਦੇ ਨੇ,

ਉਹ ਮੇਰੇ ਨੇ, ਉਹ ਮੇਰੇ ਨੇ।

੪੬