ਪੰਨਾ:ਇਨਕਲਾਬ ਦੀ ਰਾਹ.pdf/51

ਇਹ ਸਫ਼ਾ ਪ੍ਰਮਾਣਿਤ ਹੈ


ਨਹੀਂ ਕੋਈ ਤੌਖਲਾ,

ਉਹ ਖ਼ਤ ਨਹੀਂ ਪਾਂਦੇ ਤਾਂ ਕੀ ਹੋਇਆ?

ਉਡੀਕਾਂ ਵਿੱਚ ਜੇ ਰਖ ਰਖ ਕੇ,

ਨੇ ਤਰਸਾਂਦੇ ਤਾਂ ਕੀ ਹੋਇਆ?

ਨਹੀਂ ਜੇ ਮੇਰੇ ਅਰਮਾਨਾਂ ਨੂੰ,

ਅਪਣਾਂਦੇ, ਤਾਂ ਕੀ ਹੋਇਆ?


ਉਨ੍ਹਾਂ ਦੇ ਨੈਣ ਕਹਿੰਦੇ ਨੇ,

ਉਹ ਮੇਰੇ ਨੇ, ਉਹ ਮੇਰੇ ਨੇ।

ਉਹ ਬਣ ਬਣ ਓਪਰੇ,

ਦੁਨੀਆਂ ਨੂੰ ਦਿਖਲਾਂਦੇ ਰਹਿਣ ਬੇਸ਼ਕ।

ਤੇ ਲੋਕਾਂ ਸਾਹਮਣੇ,

ਉਹ ਘੂਰੀਆਂ ਪਾਂਦੇ ਰਹਿਣ ਬੇਸ਼ਕ।

ਮੈਨੂੰ ਤੱਕ ਤੱਕ ਕੇ,

ਅੱਖੀਆਂ ਨੀਵੀਆਂ ਪਾਂਦੇ ਰਹਿਣ ਬੇਸ਼ਕ।

ਉਨ੍ਹਾਂ ਦੇ ਨੈਣ ਕਹਿੰਦੇ ਨੇ,

ਉਹ ਮੇਰੇ ਨੇ, ਉਹ ਮੇਰੇ ਨੇ।

੪੫