ਪੰਨਾ:ਇਨਕਲਾਬ ਦੀ ਰਾਹ.pdf/50

ਇਹ ਸਫ਼ਾ ਪ੍ਰਮਾਣਿਤ ਹੈ

ਉਹ ਮੇਰੇ ਨੇ




ਨਹੀਂ ਹਸਰਤ, ਜੇ ਕੋਲੋਂ ਲੰਘਦਿਆਂ,
ਨਹੀਂ ਮੁਸਕਰਾ ਦੇਂਦੇ।

ਇਹ ਪਰਦਾ ਸੰਗ-ਸੰਗੇਵੇਂ ਦਾ,
ਨਹੀਂ ਵਿੱਚੋਂ ਉਠਾ ਦੇਂਦੇ।

ਅਦਾਵਾਂ ਨਾਲ, ਮੇਰੀਆਂ ਸੁੱਤੀਆਂ-
ਆਸਾਂ ਜਗਾ ਦੇਂਦੇ।

ਉਨ੍ਹਾਂ ਦੇ ਨੈਣ ਕਹਿੰਦੇ ਨੇ,
ਉਹ ਮੇਰੇ ਨੇ, ਉਹ ਮੇਰੇ ਨੇ।

੪੪