ਪੰਨਾ:ਇਨਕਲਾਬ ਦੀ ਰਾਹ.pdf/45

ਇਹ ਸਫ਼ਾ ਪ੍ਰਮਾਣਿਤ ਹੈ


ਫੜ ਕੇ ਤੈਨੂੰ ਨਰਮ ਕਲਾਈਉਂ,

ਅੱਖੀਆ ਕੋਲ ਬਹਾ ਲੈਂਦਾ ਹਾਂ,

ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ,

ਦੁਨੀਆਂ ਨਵੀਂ ਵਸਾ ਲੈਂਦਾ ਹਾਂ।

ਸਾਰੇ ਜ਼ਖ਼ਮ ਵਿਖਾ ਲੈਂਦਾ ਹਾਂ।

ਕੁੱਲ ਅਰਮਾਨ ਸੁਣਾ ਲੈਂਦਾ ਹਾਂ।

ਯਾਦ ਕਰਨ ਨੂੰ ਤਾਰਿਆਂ ਭਰੀਆਂ,-

ਕਾਲੀਆਂ ਰਾਤਾਂ ਚੁਣ ਲੈਂਦਾ ਹਾਂ,

ਤੇਰੇ ਦਿਲ ਦੀ ਤਿੱਖੀ ਧੜਕਣ,

ਦਿਲ ਦੇ ਨੇੜੇ ਸੁਣ ਲੈਂਦਾ ਹਾਂ।<


ਤੇਰੀਆਂ ਲੰਮੀਆਂ ਲੰਮੀਆਂ ਬਾਹਾਂ,

ਜ਼ੁਲਫ਼ ਦੇ ਕੁੰਡਲ, ਕਾਲੇ ਕਾਲੇ।

ਕਰ ਲੈਨਾਂ ਮਾਹਸੂਸ ਇਨ੍ਹਾਂ ਦੀ —

ਛੋਹ, ਮੈਂ ਅਪਣੇ ਗਲ ਦੇ ਦੁਆਲੇ।


ਜੀਵਨ ਤੁਰਦਾ ਰੱਖਣ ਖ਼ਾਤਰ,

ਹਨ ਇੰਨੀਆਂ ਹੀ ਘੜੀਆਂ ਕਾਫ਼ੀ,

ਜਿਉਂਦਾ ਰਹਿਸਾਂ ਇਨ੍ਹਾਂ ਆਸਰੇ,

ਏਹੋ ਹੀ ਹਨ ਬੜੀਆਂ ਕਾਫ਼ੀ।

੩੯