ਪੰਨਾ:ਇਨਕਲਾਬ ਦੀ ਰਾਹ.pdf/44

ਇਹ ਸਫ਼ਾ ਪ੍ਰਮਾਣਿਤ ਹੈ

ਚਾਵਾਂ ਅਤੇ ਮਲ੍ਹਾਰਾਂ ਦੇ ਦਿਨ।

ਖੇੜੇ, ਖੁਸ਼ੀਆਂ ਪਿਆਰਾਂ ਦੇ ਦਿਨ।


ਉਹ ਗਿਣਵੇਂ ਦਿਨ, ਚਾਰੇ ਯੁੱਗ ਵੀ,

ਨਾਲ ਜਿਹਨਾਂ ਦੇ ਤੁਲ ਨਹੀਂ ਸਕਦੇ।

ਮਰਨ ਬਾਅਦ ਤਾਂ ਕਹਿ ਨਹੀਂ ਸਕਦਾ,

ਜੀਂਵਦਿਆਂ ਪਰ ਭੁੱਲ ਨਹੀਂ ਸਕਦੇ।

ਸਜਨੀ!

ਤੈਨੂੰ ਵੀ ਕੁਝ ਯਾਦ ਤੇ ਹੋਸਨ।

ਅੱਜ ਕੱਲ੍ਹ ਦੇ ਦੁੱਖਾਂ ਦੇ ਦਿਨ ਵਿੱਚ।

ਪਿਆਰ ਦੀਆਂ ਭੁੱਖਾਂ ਦੇ ਦਿਨ ਵਿੱਚ।

ਕੱਢ ਕੇ ਦਿਲ ਦੀ ਡੂੰਘੀ ਨੁੱਕਰੋਂ,

ਯਾਦ ਉਨ੍ਹਾਂ ਦੀ ਕਰ ਲੈਂਦਾ ਹਾਂ,

ਆਪਣਾ ਇਹ ਬੇ-ਖੇੜਾ ਜੀਵਨ,

ਨਾਲ ਫੁੱਲਾਂ ਦੇ ਭਰ ਲੈਂਦਾ ਹਾਂ।


ਤੇਰੇ ਗਲ ਵਿੱਚ ਬਾਹਾਂ ਪਾ ਕੇ।

ਮੁਸ ਮੁਸ ਕਰਦੇ ਨੈਣ ਹਸਾ ਕੇ।

੩੮