ਪੰਨਾ:ਇਨਕਲਾਬ ਦੀ ਰਾਹ.pdf/38

ਇਹ ਸਫ਼ਾ ਪ੍ਰਮਾਣਿਤ ਹੈ



ਇਨਕਲਾਬ ਦੀ ਰਾਹ




ਚਿਰ ਤੋਂ ਬੈਠਾ ਕਿਆਸ ਟੀਸੀ ਤੇ,

ਨੀਝ ਲਾ ਕੇ ਉਦਾਸ ਚੜ੍ਹਦੇ ਵਲ,

ਦੇਖਦਾ ਹਾਂ ਇਕ ਇਨਕਲਾਬ ਦੀ ਰਾਹ।

ਜਿਸ ਦੇ ਨੂਰੀ ਜਲਾਲ ਦੀ ਲੋਅ ਵਿਚ,

ਫਿਰ ਤੋਂ ਬੇਕਾਰ, ਕੈਦ ਸਰਮਾਇਆ,

ਪਾੜ ਕੇ ਹਿਕ ਸਟੀਲ-ਸੇਫ਼ਾਂ ਦੀ,

ਭੁੜਕ ਨਿਕਲੇਗਾ ਪਿਘਲੇ ਲਾਵੇ ਵਾਂਗ।

੩੨