ਪੰਨਾ:ਇਨਕਲਾਬ ਦੀ ਰਾਹ.pdf/37

ਇਹ ਸਫ਼ਾ ਪ੍ਰਮਾਣਿਤ ਹੈ


ਇਹ ਸਮਝਦੈ ਕਿ ਕਿਸੇ,

ਸਾਜ਼ ਦੀ ਆਵਾਜ਼ ਹਾਂ ਮੈਂ।

ਭੁਲ ਗਿਐ ਇਹਨੂੰ,

ਕਿ ਆਪੇ ਹੀ ਖ਼ੁਦਾ-ਸਾਜ਼ ਹਾਂ ਮੈਂ।

੨੨.



ਮੇਰਾ ਮੰਤਵ

ਇਹਦੀ ਵੀਚਾਰ ਨੂੰ ਉਕਸਾਣਾ ਹੈ।

ਕਹਿਕੇ ਕੁਝ ਗਰਮ ਜਹੀਆਂ,

ਏਸ ਨੂੰ ਗਰਮਾਣਾ ਹੈ।

ਟੁੰਭ ਕੇ ਕ੍ਹਿੰਨੂੰ,

ਕਿਸੇ ਸੋਚ ਦੇ ਵਿਚ ਪਾਣਾ ਹੈ।

ਕੱਠਿਆਂ ਬੈਠ ਕੇ,

ਕੁਝ ਸਮਝਣਾ, ਸਮਝਾਣਾ ਹੈ।

ਝੂਣਨਾ ਚਾਂਹਦਾ ਹਾਂ ਮੈਂ,

ਏਸ ਦੀ ਖ਼ੁਦ ਦਾਰੀ ਨੂੰ।

ਰਬ ਤੇ ਕਿਉਂ ਸੌਂਪਦਾ ਏ,

ਆਪਣੀ ਜ਼ਿੰਮੇਵਾਰੀ ਨੂੰ?

੩੧