ਪੰਨਾ:ਇਨਕਲਾਬ ਦੀ ਰਾਹ.pdf/36

ਇਹ ਸਫ਼ਾ ਪ੍ਰਮਾਣਿਤ ਹੈ


ਜਾਂ ਤਾਂ ਸੰਭਾਲ ਫ਼ਰਜ਼,

ਜਾਂ ਇਹ ਅਸਾਡੇ ਗਲ ਪਾ।

ਵੇਖੀ ਜਾਵੇਗੀ

ਜਿਵੇਂ ਨਿਭਸੀ ਤਿਵੇਂ ਲੈਸਾਂ ਨਿਭਾ।

ਤੇਰੀ ਥਾਂਵੇਂ ਨਿਹੁੰ ਇਸ ਦੁਨੀਆਂ ਦੇ ਨਾਲ

ਲਾ ਲਾਂਗੇ।

ਤੈਨੂੰ ਅਜ਼ਮਾ ਲਿਐ,

ਬਾਹਾਂ ਨੂੰ ਵੀ ਅਜਮਾ ਲਾਂਗੇ।

੨੧.



ਪਰ ਇਹਨੂੰ ਕਹਿਨਾਂ ਪਿਆ ਮੈਂ ਵੀ?

ਖ਼ੁਦਾ ਨੂੰ ਕਹਿਨਾਂ?

ਇਕ ਕਿਆਸੀ ਹੋਈ ਹਸਤੀ ਨੂੰ?

ਖ਼ਿਲਾਅ ਨੂੰ ਕਹਿਨਾਂ?

ਸਿਰ ਤਾਂ ਫਿਰਿਆ ਨਹੀਂ ਮੇਰਾ,

ਨਾ ਹਵਾ ਨੂੰ ਕਹਿਨਾਂ।

ਮੈਂ ਤਾਂ ਪਜ ਪਾ ਪਾ ਕੇ

ਇਨਸਾਨ-ਭਰਾ ਨੂੰ ਕਹਿਨਾਂ।

੩੦