ਪੰਨਾ:ਇਨਕਲਾਬ ਦੀ ਰਾਹ.pdf/35

ਇਹ ਸਫ਼ਾ ਪ੍ਰਮਾਣਿਤ ਹੈ



੧੯.



ਸਬਰ ਕੀਤਾ ਏ ਬੜਾ,

ਅੱਕ ਕੇ ਹਾਂ ਅਜ ਕਹਿਣ ਲੱਗਾ।

ਤੇਰਾ ਇਹ ਮਹਿਲ - ਤਲਿਸਮੀ — ਜਿਹਾ

ਹੈ ਢਹਿਣ ਲੱਗਾ।

ਹੁਣ ਵੀ ਜੇ ਤੇਰਾ ਨਸ਼ਾ ਨੀਂਦ ਦਾ

ਨਹੀਂ ਲਹਿਣ ਲੱਗਾ।

ਇਕ ਭੁਲੇਖਾ ਜਿਹਾ ਹਈ,

ਉਹ ਵੀ ਨਹੀਉਂ ਲਹਿਣ ਲੱਗਾ।

ਮੁਕ ਗਈ ਖ਼ਲਕ

ਤਾਂ ਆਖੇਗਾ ਤੈਨੂੰ ਖ਼ਾਲਕ ਕੌਣ?

ਨਾ ਰਹੀ ਮਿਲਖ,

ਕਹੇਗਾ ਤੈਨੂੰ ਫਿਰ ਮਾਲਕ ਕੌਣ?

੨੦.



ਵਕਤ ਜਾਂਦਾ ਈ ਪਿਆ

ਹਈ ਤਾਂ ਚਮਤਕਾਰ ਵਿਖਾ।

ਐਵੇਂ ਸਹਿੰਸੇ 'ਚ ਨਾ ਪਾ ਛੋਡ,

ਕਿਸੇ ਬੰਨੇ ਲਾ

੨੯