ਇਹ ਸਫ਼ਾ ਪ੍ਰਮਾਣਿਤ ਹੈ
੭.
ਜ਼ੁਲਮ ਦੀ ਧਾੜ ਨੂੰ,
ਸਕਦਾ ਜੇ ਨ ਸੈਂ ਬੰਨਾ ਪਾ।
ਜਬਰ ਹੱਥੋਂ ਜੇ ਨਹੀਂ,
ਦੁਖੀਆਂ ਨੂੰ ਸਕਦਾ ਸੈਂ ਛੁਡਾ।
ਜੇ ਤੂੰ ਪ੍ਰਬੰਧ ਦੀ ਕਿਰਿਆ,
ਨਹੀਂ ਸਕਦਾ ਸੈਂ ਨਿਭਾ।
ਕਿਹੜੇ ਭੜੂਏ ਨੇ ਕਿਹਾ ਸਈ,
ਇਹ ਸਿਆਪੇ ਗਲ ਪਾ?
ਰਚ ਕੇ ਸੰਸਾਰ,
ਜੇ ਇਉਂ ਮਸ਼ਟ ਮਾਰ ਬਹਿਣਾ ਸਈ।
ਪਹਿਲੇ ਵਾਂਗਰ ਹੀ
ਨਿਰਾਕਾਰ ਟਿਕਾ ਰਹਿਣਾ ਸਈ।
੮.
ਅੱਤ ਹੋ ਚੁਕੀ ਏ,
ਠੰਡਾ ਤਾਂ ਪਿਆ ਕੜ੍ਹਦਾ ਨਹੀਂ?
ਜ਼ੁਲਮ ਨੂੰ ਗ਼ਜ਼ਬ ਤੇਰਾ,
ਗਿੱਚੀਓਂ ਕਿਉਂ ਫੜਦਾ ਨਹੀਂ?
੨੦