ਪੰਨਾ:ਇਨਕਲਾਬ ਦੀ ਰਾਹ.pdf/25

ਇਹ ਸਫ਼ਾ ਪ੍ਰਮਾਣਿਤ ਹੈ

ਇਹ ਤੇਰੀ ਕਿਰਤ ਏ,

ਜਿਸ ਤੇ ਪਿਆ ਇਤਰਾਨਾ ਏ?

ਤੋਬਾ! ਇਹ ਦੁਨੀਆ ਏ,

ਯਾ ਕੋਈ ਜ਼ਬਹ-ਖ਼ਾਨਾ ਏ?


੬.




ਜ਼ੁਲਮ ਨੂੰ, ਪਾਪ ਨੂੰ,

ਅਨਿਆਂ ਨੂੰ ਏਨੀ ਲੰਮੀ ਡੋਰ?

ਹੋਣ ਦਿੱਤਾ ਗਿਆ ਏ,

ਜ਼ੋਰ ਨੂੰ ਏਨਾਂ ਮੂੰਹ-ਜ਼ੋਰ?

ਹੋ ਗਿਐ ਨਕਸ਼ਾ ਹੀ, ਹਾਇ,

ਦੁਨੀਆ ਦਾ ਕੁਝ ਹੋਰ ਦਾ ਹੋਰ।

ਦਿਲ ਇਹ ਪੁਛਦਾ ਏ,

"ਕਿਧਰ ਲੈ ਗਏ ਨੇ ਰੱਬ ਨੂੰ ਚੋਰ?"


ਜ਼ੁਲਮ ਸਹਿੰਦੇ ਹਾਂ ਪਏ,

ਚਿਰ ਤੋਂ ਖ਼ਸਮ-ਮੋਇਆਂ ਵਾਂਗ।

ਤੂੰ ਤਾਂ ਹੈਂ ਸਾਡੇ ਲਈ,

ਹੋਇਆ ਵੀ ਨਾ ਹੋਇਆਂ ਵਾਂਗ।

੧੯