ਇਹ ਸਫ਼ਾ ਪ੍ਰਮਾਣਿਤ ਹੈ
੩.
ਬਾਹਰ ਮੰਦਰਾਂ 'ਚੋਂ ਨਿਕਲ,
ਤਕ ਜ਼ਰਾ ਸੰਸਾਰ ਦਾ ਹਾਲ।
ਵੇਖ 'ਮਾਨੁਖਤਾ' ਕਿਵੇਂ
ਹੋਈ ਏ ਚੌਤਰਫ਼ ਨਿਢਾਲ!
ਆ ਪਈ ਸਦੀਆਂ ਦੀ ਤਾਹਜ਼ੀਬ
ਜ਼ਿਮੀਂ ਤੇ ਚੌਫ਼ਾਲ।
ਥਲਾਂ, ਮੈਦਾਨਾਂ 'ਚ
ਚਿੱਕੜ ਏ ਮਨੁਖੀ ਰਤ ਨਾਲ।
ਰਾਜ ਹੈ ਤੇਗ ਦਾ,
ਬਾਹਾਂ ਦਾ ਅਤੇ ਜ਼ੋਰਾਂ ਦਾ।
ਨਰਕ ਹੈ ਜਿਊਣਾ,
ਭਲੇ ਮਾਣਸਾਂ, ਕਮਜ਼ੋਰਾਂ ਦਾ।
੪.
ਭੁਲ ਗਿਐ ਜੀਵਣਾ
ਇਨਸਾਨ ਨੂੰ ਇਨਸਾਨਾਂ ਵਾਂਗ।
ਡੁਬ ਗਈ 'ਸਾਂਝ'
ਸਿਰੋਂ ਚੜ੍ਹ ਗਈ ਏ "ਗਰਜ਼' ਦੀ ਕਾਂਗ।
੧੭