ਪੰਨਾ:ਇਨਕਲਾਬ ਦੀ ਰਾਹ.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਭਾਖੜਾ ਪੋਹਲੀ ਤੇ ਕੰਡਿਆਰੀ,

ਮੱਲ ਬੈਠੇ ਤੇਰੀ ਇਕ ਇਕ ਕਿਆਰੀ।

ਸੋਹਲ ਬਨਫ਼ਸ਼ੇ ਹੇਠਾਂ ਸੁੱਤੇ।

ਲਕ ਲਕ ਖੱਬਲ ਚੜਿਐ ਉੱਤੇ।

‘ਬਗਾਵਤ’

ਕਿੰਨੀ ਅਸਲੀਅਤ ਤੇ ਪ੍ਰੇਰਨਾ ਹੈ ਇਨ੍ਹਾਂ ਸਤਰਾਂ ਵਿਚ।

  • "ਧੀਆਂ ਇਲਮੋਂ ਨਾਵਾਕਫ਼,


ਪੱਤਰ ਵਿਦਿਆ ਤੋਂ ਕੋਰੇ।

ਗੋਡੇ ਗੋਡੇ ਗ਼ਰੀਬੀ,

ਰੋਟੀ ਕਪੜੇ ਦੇ ਝੋਰੇ।

ਛਮ ਛਮ ਵਹਿੰਦੇ ਨੇ ਹੰਝੂ,

ਵਹਿੰਦੇ ਰਹਿੰਦੇ ਨੇ ਹੰਝੂ।

ਬੱਚੇ ਢਿੱਡਾਂ ਤੋਂ ਭੁਖੇ,

ਭੈਣਾਂ ਪਿੰਡੇ ਤੋਂ ਨੰਗੀਆਂ,

ਤੈਨੂੰ ਹੂਰਾਂ ਦੀਆਂ ਗੱਲਾਂ,

ਕੀਕਰ ਲਗਦੀਆਂ ਚੰਗੀਆਂ?

"ਮੈਂ ਬਾਗੀ ਹਾਂ"

'ਆਵਾਰਾ' ਦੀ ਕਵਿਤਾ ਵਿਚ ਜ਼ਿੰਦਗੀ ਦੀ ਮਹੱਤਤਾ ਦਾ ਸੰਦੇਸਾ ਪਰਧਾਨ ਹੈ। ਸਾਡੇ ਬਦਕਿਸਮਤ ਮੁਲਕ ਦੇ

ਲੋਕਾਂ ਲਈ, ਜਿਨਾਂ ਦੇ ਫ਼ਲਸਫ਼ੇ ਵਿਚ ਇਸ ਜ਼ਿੰਦਗੀ ਨੂੰ ਅਸਲੀ ਨਹੀਂ ਸਮਝਿਆ ਜਾਂਦਾ, ਇਸ ਦੁਨੀਆਂ ਨੂੰ ਇਕ ਸਰਾਂ

ਸਮਝਿਆ ਜਾਂਦਾ ਹੈ, ਇਹੋ ਜਿਹੇ ਸੰਦੇਸੇ ਦੀ ਨੂੰ ਬਹੁਤ ਲੋੜ ਹੈ। ਜੇ ਸਮਾਜ ਨੂੰ ਬਦਲਣਾ ਹੈ ਤਾਂ ਉਹ ਲੋਕ ਕਿਉਂ ਬਦਲਣ ਦੇ

ਜਤਨ ਕਰਨਗੇ, ਜਿਹੜੇ ਏਸ ਦੁਨੀਆ ਤੇ ਏਸ ਜ਼ਿੰਦਗੀ


* 'ਹਿੰਦੀ ਜਵਾਨ ਨੂੰ ਵਿਚੋਂ'।

੧੧