ਪੰਨਾ:ਇਨਕਲਾਬ ਦੀ ਰਾਹ.pdf/111

ਇਹ ਸਫ਼ਾ ਪ੍ਰਮਾਣਿਤ ਹੈ

ਪਰ ਇਹਦੀ ਛਾਤੀ ਤੋਂ,

ਧੋਤਾ ਨਹੀਂ ਜਾ ਸਕਿਆ,

ਨਿੰਮ੍ਹਾ ਨਹੀਂ ਹੋ ਸਕਿਆ।

ਓ ਸਜਣਾ! ਨਾ ਤੇਰਾ।

੩.




ਬਿਧਨਾਂ ਦੀ ਕਾਨੀ ਨੇ,

ਇਹਦੀ ਨਿਕੀ ਜਿਹੀ ਹਿਕੜੀ ਤੇ,

ਭਾਵੇਂ ਬਹੂੰ ਕੁਝ ਲਿਖਿਆ ਏ,

ਚੋਖਾ ਕੁਝ ਵਾਹਿਆ ਏ।

ਪਰ ਵਾਂਗਰ ਕਲੀਆਂ ਦੇ,

ਪਲ ਖੇੜਾ ਲੈ ਦੇ ਕੇ,

ਆਇਆ ਤੇ ਚਲਾ ਗਿਆ,

ਹੁਣ ਹੈ ਤੇ ਪਲ ਨੂੰ ਨਹੀਂ,

ਪਰ ਸਾਥੀ ਅਜ਼ਲਾਂ ਦਾ,

ਇਹਦੀ ਹਿੱਕ ਤੋਂ ਮਿਟਿਆ ਨਾ।

ਓ ਸਜਣਾ! ਤੇਰਾ।

੧੦੫