ਇਹ ਸਫ਼ਾ ਪ੍ਰਮਾਣਿਤ ਹੈ
ਤੇ ਨਵੀਂ-ਨਕੋਰ ਜਹੀ।
ਮੈਂ ਸੂਝ ਦੀ ਕਾਨੀ ਤੋਂ,
ਅਜੇ ਲਿਖਣਾ ਸਿਖਿਆ ਸੀ,
ਤਦ ਗੂਹੜੀਆਂ ਪ੍ਰੀਤਾਂ ਦੀ,
ਸ਼ਾਹੀ ਚੋਂ ਡੋਬਾ ਲਾ,
ਇਹਦੀ ਕੂਲੀ ਛਾਤੀ ਤੇ,
ਅਣ-ਮੱਲੀ ਹਿਕ ਉੱਤੇ,
ਕੁਝ ਸੰਗਦੇ ਸੰਗਦੇ ਨੇ,
ਕੁਝ ਝਕਦੇ ਝਕਦੇ ਨੇ,
ਮੈਂ ਸਭ ਤੋਂ ਪਹਿਲਾਂ ਹੀ,
ਜਿਹੜਾ ਅੱਖਰ ਲਿਖਿਆ ਸੀ,
ਓ ਚਾਨਣ ਅਖੀਆਂ ਦੇ!
ਉਹ ਨਾਂ ਸੀ ਤੇਰਾ ਹੀ।
੨.
ਫਿਰ ਲੰਮੇ ਸਮਿਆਂ ਦੇ,
ਖਰ੍ਹਵੇ ਜਹੇ ਹੱਥਾਂ ਨੇ,
ਰੱਜ ਰੱਜ ਕੇ ਧੋਤੀ ਏ,
ਬਹੁਤੇਰੀ ਪੋਚੀ ਏ,
੧੦੪