ਪੰਨਾ:ਇਨਕਲਾਬ ਦੀ ਰਾਹ.pdf/108

ਇਹ ਸਫ਼ਾ ਪ੍ਰਮਾਣਿਤ ਹੈ

ਮਸਜਿਦ 'ਚ ਖਿਝੇ ਮੁੱਲਾਂ,

ਮੰਦਰ ਝੁਰੇ ਪੰਡਤ।

ਰਬ ਆ ਕੇ ਕਿਤੇ ਏਥੇ,

ਪਰਧਾਨ ਨਾ ਬਣ ਜਾਇ।


ਮਜ਼੍ਹਬ ਨਾ ਜਗਾਇ ਜੇ,

ਸੁੱਤੇ ਹੋਇ ਫ਼ਿਤਨੇ ਨੂੰ।

ਇਨਸਾਨ ਇਹ ਫਿਰ ਮੁੜਕੇ,

ਇਨਸਾਨ ਨਾ ਬਣ ਜਾਇ?


ਸਮਝਾਓ ਕੋਈ ਉਹਨੂੰ,

ਕਿਉਂ ਭੰਡਦਾ ਏ ਮਸਤਾਂ ਨੂੰ?

ਮਸਜਿਦ 'ਚ ਵੜ ਕੇ ਮੁੱਲਾਂ,

ਸ਼ੈਤਾਨ ਨਾ ਬਣ ਜਾਇ।


ਸੁਣਕੇ ਇਹ ਮੇਰੀ ਵਿਥਿਆ,

ਪੁਛਦੇ ਨੇ "ਕਿਦ੍ਹੀ ਗਲ ਏ?"

ਏਨਾਂ ਵੀ ਕੋਈ ਤੋਬਾ!

ਨਾਦਾਨ ਨਾ ਬਣ ਜਾਇ।

੧੦੨