ਪੰਨਾ:ਇਨਕਲਾਬ ਦੀ ਰਾਹ.pdf/106

ਇਹ ਸਫ਼ਾ ਪ੍ਰਮਾਣਿਤ ਹੈ




ਸਵੱਲੜੇ ਚਾਅ


ਮੇਰੇ ਬੜੇ ਸਵੱਲੜੇ ਚਾਅ।

ਜੀਵਨ ਭਰ ਦੀਆਂ ਮਹਿੰਗੀਆਂ ਖ਼ੁਸ਼ੀਆਂ,

ਵੇਚਾਂ ਸਸਤੇ ਭਾ!

ਮੇਰੇ ਬੜੇ ਸਵੱਲੜੇ ਚਾਅ।




ਦੋ ਜੱਨਤ ਨੈਣਾਂ ਦੀ ਡਾਲੀ,

ਤੂੰ ਰਤੀ ਕੁ ਕਜਲਾ ਪਾ।

ਮਾਹੀ ਵੇ!

ਮੇਰੇ ਬੜੇ ਸਵੱਲੜੇ ਚਾਅ।

੧੦੦