ਪੰਨਾ:ਇਨਕਲਾਬ ਦੀ ਰਾਹ.pdf/105

ਇਹ ਸਫ਼ਾ ਪ੍ਰਮਾਣਿਤ ਹੈ

ਨਾ ਤੇਰਾ ਕੋਈ ਇਕ ਸੌ-ਦਸ ਵਿਚ ਨਹੀਂ।

ਰੋਜ਼ ਥਾਣੇ 'ਚ ਕਿਉਂ ਦਏਂ ਇਤਲਾਹ?

ਤੈਨੂੰ ਉਪਜਾ ਕੇ ਮਾਣ ਕਰਦੈ ਰਬ।

ਨਾ ਤੂੰ ਪਾਪਾਂ ਦੀ ਪੰਡ, ਨਾ ਤੂੰ ਗੁਨਾਹ।

ਤੈਨੂੰ ਕੀਤਾ ਸੂ ਆਪਣਾ ਮੁਖ਼ਤਾਰ ਆਮ।

ਦੇ ਕੇ ਸ਼ਕਤੀ, ਅਗੰਮ, ਅਤੋਲ, ਅਥਾਹ।

ਡਹੁਲਿਆਂ ਨਾਲ ਜੁਗ ਪਲਟਦੇ ਨੇ।

ਬੇ-ਅਸਰ ਹੋ ਗਏ ਨੇ ਹੰਝੂ, ਆਹ।

ਝਾੜ ਛਡ ਇਸ ਤਰਾਂ ਜ਼ੰਜੀਰਾਂ ਨੂੰ।

ਬੀਣੀਆਂ ਨੂੰ ਨਾ ਹੋਣ ਦੇ ਇਤਲਾਹ।

ਆਪਣੇ ਖੰਭਾਂ ਤੇ, ਮਾਣ ਕਰਨਾ ਸਿੱਖ।

ਕਾਹਨੂੰ ਮੰਗਨਾਂ ਏਂ ਪਿੰਜਰਿਆਂ ਦੀ ਪਨਾਹ?

ਕਿਉਂ ਖੁਰੇ ਲੋੜਨਾ ਏਂ ਲੰਘਦਿਆਂ ਦੇ?

ਨਦੀਆਂ ਕਦ ਤੁਰਦੀਆਂ ਲਿਤਾੜੇ-ਰਾਹ?

ਸਹਿਮ ਕੇ ਪੁੰਨ ਕਰਨ ਦੇ ਨਾਲੋੋਂ,

ਚੰਗਾ ਹੁੰਦਾ ਏ, ਇਕ ਦਲੇਰ ਗੁਨਾਹ।

੯੯