ਪੰਨਾ:ਇਨਕਲਾਬ ਦੀ ਰਾਹ.pdf/103

ਇਹ ਸਫ਼ਾ ਪ੍ਰਮਾਣਿਤ ਹੈ

ਚੰਗਾ ਹੁੰਦਾ ਏ ਇਕ ਦਲੇਰ ਗੁਨਾਹ



ਨੂਰ ਰਬ ਦਾ, ਤੇ ਖ਼ਸਤਾ ਹਾਲ ਤਬਾਹ।

ਸੱਜੇ ਮੰਦਰ ਤੇ ਖੱਬੇ ਹਥ ਖ਼ਨਗਾਹ।

ਹਥ 'ਚ ਛੁਰੀਆਂ ਦੇ ਦਿਲ 'ਚ ਹੂਰ ਦੀ ਚਾਹ।

ਸੁਪਨਿਆਂ ਉੱਤੇ ਜ਼ਿੰਦਗੀ ਦਾ ਨਿਬਾਹ।

ਆਸ 'ਕਿਸਮਤ' ਦੀ, 'ਤਕਵਿਆਂ' ਦੀ ਪਨਾਹ।

ਮੌਤ-ਮਰ ਜਾਣਾ-ਮੂਲ, ਜੀਵਨ ਲਾਹ।

ਦੁਨੀਆਂ ਫ਼ਾਨੀ, ਨਾ ਜ਼ਿੰਦਗੀ ਦਾ ਵਸਾਹ।

ਮਿਹਰ, ਬਖ਼ਸ਼ਸ਼ ਦੀ ਆਸ ਉਤੇ ਗੁਨਾਹ।

੯੭