ਪੰਨਾ:ਆਕਾਸ਼ ਉਡਾਰੀ.pdf/99

ਇਹ ਸਫ਼ਾ ਪ੍ਰਮਾਣਿਤ ਹੈ

ਗੁਜ਼ਰੇ ਹੋਏ ਜ਼ਮਾਨੇ



ਨਾ ਉਹ ਰਿਹਾ ਪ੍ਰੇਮ ਜਗਤ ਵਿਚ,
ਨਾ ਪ੍ਰੇਮੀ ਮਸਤਾਨੇ।
ਪ੍ਰੇਮ ਸ਼ਮ੍ਹਾਂ ਤੇ ਸੜਨੇ ਵਾਲੇ,
ਸੜ ਗਏ ਉਹ ਪਰਵਾਨੇ।
ਮੁਹੱਬਤ ਦੀ ਗੱਲ ਸੁਪਨਾ ਹੋਈ,
ਤੇ ਗਈਆਂ ਭਾਓ ਪ੍ਰੀਤਾਂ,
'ਤਾਰਾ' ਜੀ ਨਾ ਯਾਦ ਕਰੋ-
ਹੁਣ ਗੁਜ਼ਰੇ ਹੋਏ ਜ਼ਮਾਨੇ।

੧੦੭.