ਪੰਨਾ:ਆਕਾਸ਼ ਉਡਾਰੀ.pdf/138

ਇਹ ਸਫ਼ਾ ਪ੍ਰਮਾਣਿਤ ਹੈ

ਭੈਣੇ ਐਸੇ ਅਸੂਲ ਬਣਾਇਆ ਕਰੀਂ।
ਅਪਣੇ ਮਾਲਕ ਨੂੰ ਮਨੋਂ ਨਾ ਭੁਲਾਇਆ ਕਰੀਂ।

ਰਥ ਦੇ ਪਹੀਏ ਦੇ ਵਾਂਙੂੰ, ਮਿਲ ਕੇ ਚਲਣੀ ਚਾਲ ਈ।
ਖਿੜੇ ਮੱਥੇ ਸਹਿ ਲਵੀਂ, ਦੁਖ ਸੁਖ ਪਤੀ ਦੇ ਨਾਲ ਈ।
ਆਪਣਾ 'ਹਰਨਾਮ' ਇਸ ਵਿਚ ਸ਼ਾਨ ਤੇ 'ਇਕਬਾਲ' ਈ।
ਮਿਲ ਕੇ ਗ੍ਰਿਹਸਤ ਦਾ ਬੇੜਾ ਚਲਾਇਆ ਕਰੀਂ,
ਭੈਣੇ ਐਸੇ ਅਸੂਲ ਬਣਾਇਆ ਕਰੀਂ।
ਅਪਣੇ ਮਾਲਕ ਨੂੰ ਮਨੋਂ ਨਾ ਭੁਲਾਇਆ ਕਰੀਂ।

ਇਹ ਸੁਨਹਿਰੀ ਸਿਖਿਆ, ਰਖਣੀ ਸਦਾ ਸੰਭਾਲ ਈ।
ਵੀਰ ਵਲੋਂ ਆਖ਼ਰੀ, ਇਹ ਸਤਿ ਸ੍ਰੀ ਅਕਾਲ ਈ।
ਕਲਗ਼ੀ ਵਾਲਾ ਸਤਿਗੁਰੂ, ਹਰ ਕਾਲ ਤੇਰੇ ਨਾਲ ਈ।
ਜਪ ਕੇ ਆਪ ‘ਹਰਨਾਮ’ ਜਪਾਇਆ ਕਰੀਂ,
ਭੈਣੇ ਐਸਾ ਅਸੂਲ ਬਣਾਇਆ ਕਰੀਂ।
ਅਪਣੇ ਮਾਲਕ ਨੂੰ ਮਨੋਂ ਨਾ ਭੁਲਾਇਆ ਕਰੀਂ।


(ਸਮਾਪਤ)

੧੪੬.