ਪੰਨਾ:ਆਕਾਸ਼ ਉਡਾਰੀ.pdf/133

ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਦੇ ਹੰਝੂ

ਜੇ. ਏ. ਵੀ. ਕਲਾਸ ੧੯੨੮-੩੦ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ
ਦੇ ਨਾਭਾ ਹੋਸਟਲ ਨਿਵਾਸੀ ਆਪਣੇ ਸਾਥੀ ਵਿਦਿਆਰਥੀਆਂ
ਦੇ ਵਿਛੜਨ ਸਮੇਂ ਛਮ ਛਮ ਵਗਾਏ ਗਏ

ਕੈਸਾ ਸਮਾਂ ਅਸਾਡਾ ਸੀ ‘ਭਾਗ’ ਭਰਿਆ,
ਆ ਕੇ ਜੁੜੇ ਸਾਂ ਜਦੋਂ ਪਰਵਾਰ ਵਾਂਙੂੰ।
ਅਸੀਂ ਬੁਲਬਲਾਂ ਭੌਰਿਆਂ ਵਾਂਙ ਹੈ ਸਾਂ,
ਕਾਲਜ ਸਮਝਦੇ ਸਾਂ ਇਕ ਗੁਲਜ਼ਾਰ ਵਾਂਙੂੰ।
ਚੋਗ ਵਿਦਿਆ ਦੇ ਅਨਵਿਧ ਮੋਤੀਆਂ ਦਾ,
ਚੁਗਣ ਆਏ ਸਾਂ ਹੰਸਾਂ ਦੀ ਡਾਰ ਵਾਂਙੂੰ।
'ਉੱਤਮ' ਲੜੀ ਦੇ ਵਿਚ ਪਰੋਏ ਗਏ ਸਾਂ,
'ਸੁੰਦਰ' ਸੋਹਣਿਆਂ ਫੁੱਲਾਂ ਦੇ ਹਾਰ ਵਾਂਙੂੰ।

ਨਹੀਂ ਸੀ ਪਤਾ ਕਿ ਹਾਰ ਕੇ ਹਾਰ ਸਾਡਾ,
ਟੁਟ ਜਾਇਗਾ ਚਵ੍ਹੀਆਂ ਮਹੀਨਿਆਂ ਵਿਚ।
ਪੱਤੀ ਪੱਤੀ ਇਸ ਹਾਰ ਦੀ ਵੱਖ ਹੋ ਕੇ,
ਲਾਸੀ ਤੀਰ ਵਿਛੋੜੇ ਦੇ ਸੀਨਿਆਂ ਵਿਚ।


ਮੂਰਤ ਖ਼ਾਲਸਾ ਕਾਲਜ ਦੀ ਚਿਰਾਂ ਤੀਕਣ,
ਫਿਰਦੀ ਰਹੇਗੀ ਸਾਡੇ ਖ਼ਿਆਲ ਦੇ ਵਿਚ।

੧੪੧.