ਪੰਨਾ:ਆਕਾਸ਼ ਉਡਾਰੀ.pdf/123

ਇਹ ਸਫ਼ਾ ਪ੍ਰਮਾਣਿਤ ਹੈ

ਵਾਹ ਸਰਦਾਰ ਜੀ ਤੁਸਾਂ ਦੀ ਵਾਹ ਕਰਨੀ,
ਵਾਹ ਵਾਹ ਆਖਦੀ ਹਰ ਇਕ ਜ਼ਬਾਨ ਤੈਨੂੰ।
ਤੇਰਾ ਸਾਰਿਆਂ ਨਾਲ ਸਲੂਕ ਸੋਹਣਾ,
ਕੀ ਹਿੰਦੁ ਤੇ ਕੀ ਮੁਸਲਮਾਨ ਤੈਨੂੰ।
ਡਿੱਠਾ ਨਹੀਂ ਨਿਰਪੱਖ ਜਨਾਬ ਜੈਸਾ,
ਇਹੋ ਆਖਦੇ ਨੇ ਕਦਰਦਾਨ ਤੈਨੂੰ।
ਤੂੰ ਹੈਂ ਹਾਕਮਾਂ ’ਚੋਂ ਮਿਹਰਬਾਨ ਹਾਕਮ,
ਮੈਂ ਤਾਂ ਕਵ੍ਵਾਂਗਾ ਨੇਕ ਇਨਸਾਨ ਤੈਨੂੰ।

ਕਰੇ ਰੱਬ ਬੁਲੰਦ ਇਕਬਾਲ ਤੇਰਾ,
ਰੌਸ਼ਨ ਜੱਗ ਤੇ 'ਬਿਕਰਮ' ਸਮਾਨ ਹੋਵੇਂ।
ਬਣ ਕੇ ਵਿੱਦਿਆ ਦਾ ਸੂਰਜ ਚੰਨ ‘ਤਾਰਾ’
ਚੜ੍ਹ ਕੇ ਚਮਕਦਾ ਵਿਚ ਅਸਮਾਨ ਹੋਵੇਂ।

੧੩੧.