ਪੱਰ ਲਾ ਕੇ ਉਡ ਗਏ
ਖ਼ਾਲੀ ਹੋ ਗਏ ਦੁਨੀਆਂ ਵਿੱਚੋਂ, ਪਿਆਰ ਭਰੇ ਉਹ ਖਜ਼ਾਨੇ। ਅਪਣਾ ਅਪਣਾ ਆਖੋ ਜਿਨ੍ਹਾਂ ਨੂੰ, ਉਹ ਹੁਣ ਬਣੇ ਬਗਾਨੇ। ਜਿਨ੍ਹਾਂ ਨਾਲ ਕਮਾਈ ਨੇਕੀ, ਓਨ੍ਹਾਂ ਬਦੀ ਕਮਾਈ; 'ਤਾਰਾ' ਜੀ ਪੱਰ ਲਾ ਕੇ ਉਡ ਗਏ, ਮਿਹਰਾਂ-ਭਰੇ ਜ਼ਮਾਨੇ।
੧੧੫