ਪੰਨਾ:ਆਕਾਸ਼ ਉਡਾਰੀ.pdf/106

ਇਹ ਸਫ਼ਾ ਪ੍ਰਮਾਣਿਤ ਹੈ

ਏਧਰ ਗਜਦੇ ਹੋ ਓਧਰ ਵਸਦੇ ਹੋ

ਦਿਲ ਖਸਦੇ ਹੋ, ਜਦੋਂ ਹਸਦੇ ਹੋ,
ਦੂਰ ਕੋਹਾਂ ਪਿਆਰ ਤੋਂ ਨਸਦੇ ਹੋ।
ਛਲ-ਬਲੀਏ ਬੜੇ ਚਲਿਤਰੀ ਹੋ,
ਸਜੀ ਮਾਰਦੇ ਹੋ, ਖਬੀ ਦਸਦੇ ਹੋ।
ਮਿਠੇ ਵਾਂਙ ਮਿਠਾਈ ਦੇ ਬਣ ਪਹਿਲੋਂ,
ਪਿਛੋਂ ਨਾਗ ਜ਼ਹਿਰੀ ਬਣ ਕੇ ਡਸਦੇ ਹੋ।
ਤੁਸਾਂ ਲੋਕਾਂ ਦਾ ਕੀ ਇਤਬਾਰ ਕਰੀਏ,
ਏਧਰ ਗਜਦੇ ਹੋ, ਓਧਰ ਵਸਦੇ ਹੋ।

ਹੁਣ ਤਾਂ ਦੂਰੋਂ ਹੀ ਬੰਦਗੀ ਕਰੇ ‘ਤਾਰਾ’,
ਬੜੀਆਂ ਅਗੇ ਹੀ ਠੋਕਰਾਂ ਖਾ ਬੈਠਾ।
ਤੁਸਾਂ ਸੋਹਣਿਆਂ ਤੋਂ ਡਾਢਾ ਬਾਜ਼ ਆਇਆ,
ਹਥੀ ਜਿਨ੍ਹਾਂ ਦੇ ਦਿਲ ਲੁਟਾ ਬੈਠਾ।

੧੧੪.