ਪੰਨਾ:ਆਕਾਸ਼ ਉਡਾਰੀ.pdf/104

ਇਹ ਸਫ਼ਾ ਪ੍ਰਮਾਣਿਤ ਹੈ

ਬਾਹਰੋਂ ਹੋਰ ਤੇ ਅੰਦਰੋਂ ਹੋਰ

ਜਿਸ ਦਿਨ ਦੀ ਤੁਸਾਂ ਦੇ ਨਾਲ ਜੋੜੀ,
ਸੁਖ ਚੈਨ ਮਿਲਿਆ ਨਾ ਆਰਾਮ ਮਿਲਿਆ।
ਦੀਨ ਦੁਨੀਆਂ ਦੋਵੇਂ ਗਵਾ ਬੈਠਾ,
ਨਾਹੀ ਤੂੰ ਮਿਲਿਆ ਤੇ ਨ ਰਾਮ ਮਿਲਿਆ।
ਦੋਵੇਂ ਵਕਤ ਗੁਜ਼ਾਰੇ ਉਡੀਕ ਅੰਦਰ,
ਤੂੰ ਨਾ ਸੁਬ੍ਹਾ ਮਿਲਿਆ ਤੇ ਨਾ ਸ਼ਾਮ ਮਿਲਿਆ।
ਸਾਰੇ ਜੱਗ ਦੇ ਵਿਚ ਬਦਨਾਮ ਹੋਇਆ,
ਤੇਰੀ ਪ੍ਰੀਤ ਦਾ ਚੰਗਾ ਇਨਾਮ ਮਿਲਿਆ।

ਕੀ ਪਤਾ ਸੀ ਤੁਸੀਂ ਹੋ ਲੋਕ ਐਸੇ,
ਬਾਹਰੋਂ ਹੋਰ ਤੇ ਅੰਦਰੋਂ ਹੋਰ ਹੁੰਦੇ।
ਗਲਾਂ ਮਿਠੀਆਂ ਮਿਠੀਆਂ ਨਾਲ ਮੋਹ ਕੇ,
ਦਿਲ ਚੁਰਾਣ ਵਾਲੇ ਤੁਸੀਂ ਚੋਰ ਹੁੰਦੇ।

੧੧੨.