ਪੰਨਾ:ਆਕਾਸ਼ ਉਡਾਰੀ.pdf/103

ਇਹ ਸਫ਼ਾ ਪ੍ਰਮਾਣਿਤ ਹੈ

ਕਿਸ ਕਾਰਨ ਰੁਠੇ

ਯਾਦ ਪੀਆ ਦੀ ਦਿਲ ਮੇਰੇ ਵਿਚ,
ਜਦੋਂ ਕਦੀ ਭੀ ਉੱਠੇ।
ਸੁਧ ਬੁਧ ਭੁਲ ਜਾਂਦੀ ਮੈਨੂੰ,
ਨਹੀਂ ਸੁਝਦੇ ਸਿਧ ਪੁਠੇ।
ਦਿਨੇ ਤੇ ਰਾਤੀਂ ਯਾਦ ਕਰਾਂ ਮੈਂ,
ਕੂਕਾਂ ਪ੍ਰੀਤਮ ਪ੍ਰੀਤਮ!
ਸਮਝ ਨਾ ਆਵੇ, ਕਿਸ ਕਾਰਨ,
ਅਜ ਪ੍ਰੀਤਮ ਜੀ ਨੇ ਰੁਠੇ।

੧੧੧