ਪੰਨਾ:ਆਕਾਸ਼ ਉਡਾਰੀ.pdf/102

ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤ ਨਹੀਂ ਟੁੱਟਦੀ

ਐਵੇਂ 'ਟੁੱਟ ਗਈ, ਟੁੱਟ ਗਈ' ਆਖਦੇ ਹੋ,
ਇਹ ਕੋਈ ਧਾਗੇ ਦੀ ਤੰਦ ਸੀ ਟੁੱਟ ਜਾਂਦੀ ।
ਸਮਝੀ ਬੈਠੇ ਸੌ ਪਤਲੀ ਡੋਰ ਇਸ ਨੂੰ,
ਝੱਟ ਪੱਟ ਜੋ ਹਥਾਂ ’ਚੋਂ ਛੁੱਟ ਜਾਂਦੀ।
ਕੱਚੇ ਕੱਚ ਦੀ ਬਣੀ ਹੋਈ ਚੀਜ਼ ਨਹੀਂ ਸੀ,
ਇਕ ਵੇਰ ਜੋ ਡਿਗਿਆਂ ਫੱਟ ਜਾਂਦੀ।
ਇਹ ਕੋਈ ਰੇਤ ਦੀ ਬਣੀ ਹੋਈ ਕੰਧ ਨਹੀਂ ਸੀ,
ਜੇਹੜੀ ਝੱਖੜਾਂ ਨਾਲ ਨਿਖੁੱਟ ਜਾਂਦੀ।

ਇਹ ਪ੍ਰੇਮ ਹੈ ਸੀ, ਇਹ ਪਿਆਰ ਹੈ ਸੀ,
ਕੋਈ ਬੱਚਿਆਂ ਵਾਲੀ ਖਿਡਾਲ ਨਹੀਂ ਸੀ ।
‘ਤਾਰਾਂ' ਜੀ ਇਹ ਪ੍ਰੀਤ ਦੀ ਪੜੀ ਹੈਸੀ,
ਜਾਂਦੀ ਟੁੱਟ ਇਹ ਇਸਦੀ ਮਜਾਲ ਨਹੀਂ ਸੀ।

੧੧o.