ਪੰਨਾ:ਆਕਾਸ਼ ਉਡਾਰੀ.pdf/101

ਇਹ ਸਫ਼ਾ ਪ੍ਰਮਾਣਿਤ ਹੈ

ਪਿਆਰੇ ਦੇ ਨੈਣ

ਝੱਟ ਦਿਲਾਂ ਤੇ ਕਬਜ਼ਾ ਜਮਾ ਲੈਨਾਂ ਏਂ,
ਕੈਸਾ ਜਾਦੂ ਹੈ ਤੇਰੀਆਂ ਅੱਖਾਂ ਦੇ ਵਿਚ ।
ਤੇਰੇ ਨੈਣਾਂ ਦੇ ਕੁੱਠਿਆਂ ਪ੍ਰੇਮੀਆਂ ਦਾ,
ਲੇਖਾ ਲਾਂਵਦੇ ਨੇ ਲੋਕੀ ਲੱਖਾਂ ਦੇ ਵਿਚ ।
ਓਹਲੇ ਅੱਖਾਂ ਤੋਂ ਅੱਖੀਆਂ ਕੀਤੀਆਂ ਨੀ,
ਲੁਕ ਗਿਆ ਹੈਂ ਕਿਹੜੀਆਂ ਰੱਖਾਂ ਦੇ ਵਿਚ ।
ਪ੍ਰੀਤਮ ਇਤਨਾਂ ਜ਼ੁਲਮ ਤਾਂ ਚਾਹੀਦਾ ਨਹੀਂ,
ਸਾਨੂੰ ਸਾੜੋ ਨ ਸਿੰਨਿਆਂ ਕੱਖਾਂ ਦੇ ਵਿਚ ।

ਤੱਕ ਤੱਕ ਕੇ ‘ਤਾਰਾ' ਨਾ ਰਜਦਾ ਏ,
ਜਦੋਂ ਸਾਹਮਣੇ ਹੋਣ ਇਹ ਨੈਣ ਤੇਰੇ ।
ਇਕ ਪਲ ਨਾ ਨੈਣਾਂ ਤੋਂ ਹੋਣ ਓਹਲੇ,
ਐਸੇ ਪ੍ਰੀਤਮਾਂ ਨੈਣ ਇਹ ਹੈਣ ਤੇਰੇ।

੧੦੯