ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/44

ਇਹ ਸਫ਼ਾ ਪ੍ਰਮਾਣਿਤ ਹੈ

ਘੱਗੇ ਝੱਜੇ ਢੱਡੇ ਧੱਦੇ ਭੱਬੇ ਹਿਸਾਬੀ।
ਕਹਿੰਦੇ ਬਿਨਾ ਅਸਾਡੇ ਆਖੂ ਕੌਣ ਪੰਜਾਬੀ।
ਙੰਙੇ ਞੰਞੇ ਣਾਣੇ ਨੰਨੇ ਮੰਮੇ ਸੁਣਿਓ।
ਯੱਯੀਏ ਰਾਰੇ ਦੀ ਸਿਫਤ ਸੁਣੀ ਜਦ ਸਾਰੇ ਸੜਪੇ।
ਮੈਂ ਹਾਂ ਵੱਡਾ......................

ਗੱਗਾ ਜੱਜਾ ਡੱਡਾ ਦੱਦਾ ਬੱਬਾ ਬੋਲਿਆ।
ਪੰਜਾਂ ਨੇ ਸਾਰਿਆਂ ਨੂੰ ਇੱਕ ਸਾਰ ਤੋਲਿਆ।
ਕੱਕਾ ਚੱਚਾ ਟੈਂਕਾ ਤੱਤਾ ਪੱਪਾ ਅਲਾਉਂਦੇ।
ਅਸੀਂ ਨਾ ਹੁੰਦੇ ਤੁਸੀਂ ਕਿਵੇਂ ਇਹ ਵਰਗ 'ਚ ਆਉਂਦੇ।
ਲ਼ੱਲੇ ਵਾਵੇ ਵਰਗੇ ਵੀ ਹੁਣ ਅੜਪੇ।
ਮੈਂ ਹਾਂ ਵੱਡਾ......................

ਖੱਖਾ ਕਹਿੰਦਾ ਖੋਰ ਛੱਡਦੋ ਕੋਈ ਨੀ ਫੱਫਾ ਫਾਇਦਾ।
ਠੱਠਾ ਠੰਢਾ ਪਾਣੀ ਪੀਲੋ ਹੋਵੋ ਨਾ ਲੈਹਦਾ-ਲੈਹਦਾ।
ਥੱਥਾ ਥਾਂ-ਥਾਂ ਭਟਕੋ ਨਾ ਆ ਬੈਠੋ ਛੱਛਾ ਛਾਵੇਂ।
ਕਦੇ ਕਿਸੇ ਨੂੰ ਰਾਹਤ ਦੇਣ ਨਾ ਕੱਲਿਆਂ ਦੇ ਪਰਛਾਵੇਂ।
ਖੱਖੇ ਦੀ ਗੱਲ ਸੁਣਕੇ ਸਾਰੇ ਅੱਖਰਾਂ ਨੀਵੀਂ ਪਾਈ।
ਹੁਣ ਨੀ ਲੜਨਾ ਹੁਣ ਨੀ ਲੜਨਾ ਇੱਕੋ ਰੱਟ ਲਗਾਈ।

*******