ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/27

ਇਹ ਸਫ਼ਾ ਪ੍ਰਮਾਣਿਤ ਹੈ

ਦੁਲੈਂਕੜ ਗੁਰੂ

ਸੂਰਤ ਸਬੂਤੀ ਜਿਹੜਾ ਜੁੜੂ ਉਹ ਤਰੂ।
ਝੂਠ-ਮੂਠ ਨਹੀਂ ਹੈ ਦੁਲੈਂਕੜ ਗੁਰੂ।

ਤਰਾਜੂ ਵਾਂਗੂ ਤੋਲੂ ਇਹ ਪੂਰਾ-ਪੂਰਾ।
ਗਊ ਵਾਂਗ ਸਾਊ ਨਹੀਂ ਘੂਰਾ ਹੂਰਾ।
ਦੂਰ ਤੱਕ ਸਾਥ ਦਊ ਨਾਲ ਜੋ ਤੁਰੂ।
ਝੂਠ-ਮੂਠ ਨਹੀਂ..............

ਰੂੜੀ ਉੱਤੇ ਸੁਟ ਨਾ ਤੂੰ ਵਸਤੂ ਫਜੂਲ।
ਯੂਜ਼ ਕਰ ਕੂੜਾ ਪਰ ਵਿੱਚ ਤੂੰ ਅਸੂਲ।
ਚੂਰ-ਚੂਰ ਹੋਊ ਜੋ ਅਸੂਲ ਤੋਂ ਫਿਰੂ।
ਝੂਠ-ਮੂਠ ਨਹੀਂ...............

ਸੂਟ-ਬੂਟ ਪਾ ਕੋਈ ਘੂਰ ਨਹੀਂ ਹਜੂਰ।
ਐਪਰ ਸਕੂਲ ਵਿੱਚ ਪੜ੍ਹੀਂ ਤੂੰ ਜਰੂਰ।
ਨੂਰ ਦੂਰ-ਦੂਰ ਜਿਵੇਂ ਸੂਰਜ ਧਰੂ।
ਝੂਠ-ਮੂਠ ਨਹੀਂ..............

25 / ਆਓ ਪੰਜਾਬੀ ਸਿੱਖੀਏ