ਪੰਨਾ:ਆਂਢ ਗਵਾਂਢੋਂ.pdf/48

ਇਹ ਸਫ਼ਾ ਪ੍ਰਮਾਣਿਤ ਹੈ

ਬਤੀ, ਦੁਆਰਕਾ ਨਾਥ ਤੇ ਹੋਰ ਦੇਵੀ ਦੇਵਤਿਆਂ ਦੇ ਰੰਗ-ਬਰੰਗੇ ਅਧਭੁਤ ਵਡੇ ਵਡੇ ਚਿਤਰ ਅੱਖਾਂ ਪਾੜ ਪਾੜ ਕੇ ਇਹ ਜ਼ੁਲਮ ਅਤੇ ਅਤਿਆਚਾਰ ਤੇ ਅਨਿਆਇ ਵੇਖ ਰਹੇ ਸਨ। ਰੰਗਮਾ ਦੇ ਅਨੇਕਾਂ ਵਰਤ, ਪੂਜਾ-ਪਾਠ, ਧਰਮ-ਨੇਮ, ਸਾਰਾ ਕੁਝ ਵਿਅਰਥ ਗਿਆ। ਕਿਸੇ ਉਸ ਦੀ ਕੋਈ ਸਹਾਇਤਾ ਨਾ ਕੀਤੀ। ਅਖੀਰ ਉਹ ਬੇਸੁਧ ਹੋ ਗਈ, ਬਿਲਕੁਲ ਬੇਸੁਧ!

ਭੋਲੀ ਪੇਂਡੂ ਕੁੜੀ ਦਾ ਸਤਿ ਸੀਲ ਤੇ ਪਵਿੱਤ੍ਰਤਾ, ਸ਼ਹਿਰੀ ਸਭ੍ਯ ਤੇ ਨਵੀਨਤਾ ਦੀ ਦੇਵੀ ਅਗੇ ਬਲੀਦਾਨ ਹੋ ਗਿਆ। ਸਰਸਵਤੀ ਤੇ ਪਾਰਬਤੀ ਦੀਆਂ ਵਡੀਆਂ ਵਡੀਆਂ ਮੂਰਤੀਆਂ ਦੀ ਕ੍ਰਿਸ਼ਨ ਅਗੇ ਕੋਈ ਪੇਸ਼ ਨਾ ਗਈ - ਸ਼ਹਿਰ ਦੇ ਜਾਦੂ ਵਿਚ ਸਾਰਾ ਕੁਝ ਸਮਾ ਗਿਆ।

-੩੮-