ਪੰਨਾ:ਆਂਢ ਗਵਾਂਢੋਂ.pdf/149

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚਾਰੀ ਮਾਸੂਮ ਜਿੰਦੜੀ ਇਕੱਲੀ ਭੁਖ ਨਾਲ ਤੜਪ ਰਹੀ ਹੋਣੀ ਏ। ਝੁਗੀ ਵਿਚ ਉਹ ਬਿਲਕੁਲ ਇਕੱਲੀ ਹੈ। ਉਸ ਦੇ ਹਿਰਦੇ ਵਿਚ ਉਦਾਸੀ ਤੇ ਨਿਰਾਸਤਾ ਦੀ ਲਹਿਰ ਦੌੜ ਗਈ। ਆਪਣੀ ਬੇੜੀ ਉਸ ਕੰਢੇ ਵਲ ਨੂੰ ਮੋੜ ਦਿਤੀ।

ਮਿਠੀ ਚੁਪ ਚਾਪ ਪੰਘੂੜੇ ਵਿਚ ਕਲ-ਮਕਲੀ ਬਿਲਕੁਲ ਸ਼ਾਂਤ ਤੇ ਨਿਰ-ਵਿਘਨ ਮੱਠੀ ਨੀਂਦਰ ਮਾਣ ਰਹੀ ਸੀ। ਉਦਾਸ ਚਿਤ ਦੇਵਾਂ ਉਸ ਵਲ ਬੜਾ ਚਿਰ ਇਕ-ਟਕ ਵੇਖਦਾ ਰਿਹਾ ਤੇ ਫਿਰ ਝੁਗੀ ਤੋਂ ਬਾਹਰ ਆ ਕੇ ਇਕ ਦਰਦ-ਭਰੀ ਤਕਣੀ ਉਸ ਬੜੀ ਦੂਰ ਡੂੰਘੇ ਸਮੁੰਦਰ ਵਿਚ ਸ਼ਾਂ ਸ਼ਾਂ ਕਰਦੀ ਝਾਂਜਰੀ ਤੇ ਸੁਟੀ ਤੇ ਮੁੜ ਅੰਦਰ ਆ ਕੇ ਪਾਗਲਾਂ ਵਾਂਗ ਆਪਣੀ ਮਿਠੀ ਵਲ ਤਕਣ ਲਗਾ। ਤੇ ਅਖ਼ੀਰ ਉਸ ਮਿਠੀ ਨੂੰ ਪੰਘੂੜੇ ਵਿਚ ਚੁਕ ਕੇ ਚੁੰਮਿਆ ਤੇ ਘਟ ਕੇ ਪਿਆਰ ਨਾਲ ਛਾਤੀ ਵਿਚ ਘੁਟ ਲਿਆ। ਫੇਰ ਉਸ ਅਕਾਸ਼ ਵਲ ਤਕਿਆ, ਆਸਮਾਨ ਉਪਰ ਟੁਟੇ ਹੋਏ ਤਾਰੇ ਵਾਂਗ ਚੰਦ੍ਰਮਾ ਆਪਣੀ ਚਾਨਣੀ ਖਿਲਾਰ ਰਿਹਾ ਸੀ। ਅਜੇ ਵੀ ਝਾਂਜਰੀ ਉਸੇ ਤਰਾਂ ਆਪਣੇ ਮਸਤ ਅਤੇ ਅਤੁਟ ਰਾਗ ਅਲਾਪ ਰਹੀ ਸੀ - ਜਲ ਪੁਤਰੀ ਨੂੰ ਸਦਾ ਲਈ ਆਪਣੇ ਅੰਦਰ ਸਮਾ ਕੇ ਵੀ ਚੁੱਪ ਨਹੀਂ ਸੀ ਹੋਈ।

-੧੩੫-