ਪੰਨਾ:ਅੱਜ ਦੀ ਕਹਾਣੀ.pdf/86

ਇਹ ਸਫ਼ਾ ਪ੍ਰਮਾਣਿਤ ਹੈ

ਤਾਂ ਅਖ਼ੀਰ ਤੇ ਦੋਸ਼ੀ ਨੂੰ ਕਾਲੇ ਪਾਣੀ ਦੀ ਸਜ਼ਾ ਦੁਆਂਦਾ ਹੈ ਤੇ ਸਟੇਜ ਦਾ ਡਰਾਮਾ ਫ਼ਾਂਸੀ।

ਸੰਤੋਸ਼ ਕੁਮਲਾਏ ਹੋਏ ਦਿਲ ਨਾਲ ਘਰ ਪਹੁੰਚਿਆ। ਉਸ ਨੂੰ ਹੈਰਾਨੀ ਹੋ ਰਹੀ ਸੀ ਕਿ ਕਿਸ ਤਰ੍ਹਾਂ ਦੋਹਾਂ ਦਿਮਾਗਾਂ ਵਿਚ ਇਕ ਕਹਾਣੀ ਆ ਗਈ। ਮੰਜੇ ਤੇ ਲੰਮੇ ਪਿਆਂ ਹੋਇਆਂ ਉਸ ਨੇ ਬੜਾ ਸੋਚਿਆ, ਆਪਣੇ ਨਾਲ ਅਜ ਦੇ ਬੀਤੇ ਹਾਲਾਤ ਨੂੰ।

ਦਿਨ ਚੜ੍ਹਿਆ, ਸੰਤੋਸ਼ ਸਤਵੰਤ ਨੂੰ ਕਹਿਣ ਲਗਾ - “ਸਤਵੰਤ ਜੀ ਅਜ ਮੈਂ ਜਾਵਾਂਗਾ।”
“ਕਿਥੇ?” ਸਤਵੰਤ ਨੇ ਹੈਰਾਨੀ ਨਾਲ ਕਿਹਾ।
“ਕਾਰਖ਼ਾਨੇ।”
“ਫਿਰ ਓਹੀ ਥੋਹੜੇ ਜਿਹੇ ਰੁਪਿਆਂ ਤੇ?”
“ਹਾਂ।”
“ਤੇ ਆਪ ਜਾ ਕੇ ਕਹੋਗੇ ਕਿ ਮੈਨੂੰ ਨੌਕਰ ਰਖ ਲਓ?”
“ਕੀ ਕਰਾਂ ਸਤਵੰਤ ਜੀ, ਦੁਨੀਆ ਜੇ ਮੇਰੀ ਲਿਖਤ ਦਾ ਮੂਲ ਨਹੀਂ ਪਾਂਦੀ ਤਾਂ ਨਾ ਪਾਵੇ, ਮੈਂ ਹਥੀਂ ਕੰਮ ਕਰ ਕੇ ਹੀ ਗੁਜ਼ਾਰਾ ਕਰਾਂਗਾ।”

ਸਤਵੰਤ ਜਾਣਦੀ ਸੀ ਕਿ ਉਸ ਦੇ ਪਤੀ ਨੇ ਨੌਕਰੀ ਛਡਣ ਵੇਲੇ ਸਹੁੰ ਖਾਧੀ ਸੀ ਕਿ ਮੁੜ ਕੇ ਕਦੀ ਨੌਕਰੀ ਨਹੀਂ ਕਰਨੀ, ਪਰ ਹੁਣ ਦਿਲ ਵਿਚ ਰਖੇ ਹੋਏ ਖ਼ਿਆਲਾਂ ਨੂੰ ਕੁਚਲ ਕੇ ਉਹ ਨੌਕਰੀ ਵਾਸਤੇ ਤਿਆਰ

੮੫