ਪੰਨਾ:ਅੱਜ ਦੀ ਕਹਾਣੀ.pdf/85

ਇਹ ਸਫ਼ਾ ਪ੍ਰਮਾਣਿਤ ਹੈ

ਅੱਧਾ ਖੇਲ ਖ਼ਤਮ ਹੋਇਆ, ਬੱਤੀਆਂ ਜਗੀਆਂ, ਪਰ ਸੰਤੋਸ਼ ਦੀਆਂ ਅੱਖਾਂ ਅਗੇ ਹਨੇਰਾ ਆ ਰਿਹਾ ਸੀ। ਉਸ ਨੂੰ ਆਪਣੀਆਂ ਉਮੈਦਾਂ ਸਮੁੰਦਰ ਦੇ ਬੁਲਬੁਲਿਆਂ ਵਾਂਗ ਖ਼ਤਮ ਹੁੰਦੀਆਂ ਜਾਪੀਆਂ। ਉਸ ਪਾਸੋਂ ਇਸ ਡਰਾਮੇ ਦੀ ਅਗਲੀ ਕਹਾਣੀ ਜੇ ਕੋਈ ਸੁਣਨੀ ਚਾਹੁੰਦਾ ਤਾਂ ਸੁਣ ਸਕਦਾ ਸੀ।

ਸਤਵੰਤ ਨੂੰ ਦੁਖ ਹੋਇਆ ਕਿ ਇਹ ਤਾਂ ਉਹੀ ਡਰਾਮਾ ਹੈ, ਜਿਹੜਾ ਮੇਰੇ ਸੰਤੋਸ਼ ਨੇ ਬਣਾਇਆ ਹੈ, ਫਰਕ ਹੈ, ਨਾਵਾਂ ਤੇ ਥਾਵਾਂ ਦਾ।

ਸਤਵੰਤ ਨੇ ਸੰਤੋਸ਼ ਵਲ ਤਕਿਆ ਤੇ ਸੰਤੋਸ਼ ਨੇ ਸਤਵੰਤ ਵਲ। ਦੋਹਾਂ ਦੀਆਂ ਅੱਖਾਂ ਵਿਚ ਨਿਰਾਸ਼ਾ ਨਾਚ ਕਰ ਰਹੀ ਸੀ।
ਖੇਲ ਸ਼ੁਰੂ ਹੋਇਆ ਤੇ ਛੇਕੜ ਖ਼ਤਮ। ਲੋਕੀ ਖੁਸ਼ ਸੀ ਕਿ ਸਾਡੇ ਪੈਸੇ ਖ਼ਰਚੇ ਸਫਲ ਹੋਏ ਨੇ, ਪਰ ਸੰਤੋਸ਼ ਦੁਖੀ ਸੀ ਕਿ ਉਸ ਦਾ ਬਣਿਆ ਡਰਾਮਾ ਕਿਸੇ ਕੰਮ ਨਹੀਂ।

"ਜਿਸ ਤਰ੍ਹਾਂ ਖਿੜਨ ਤੋਂ ਪਹਿਲਾਂ ਫੁਲਾਂ ਨੂੰ ਟਾਹਣੀ ਨਾਲੋਂ ਤੋੜ ਕੇ ਵਖ ਕਰ ਦੇਈਏ ਤਾਂ ਉਹ ਨਹੀਂ ਖਿੜਦੇ, ਇਸੇ ਤਰ੍ਹਾਂ ਕਵੀ ਦਾ ਟੁਟਿਆ ਹੋਇਆ ਦਿਲ ਮੁੜ ਨਹੀਂ ਜੁੜਦਾ" ਇਹ ਅੱਖਰ ਸਨ ਜੋ ਸਤਵੰਤ ਨੇ ਕਿਸੇ ਕਿਤਾਬ ਵਿਚੋਂ ਪੜ੍ਹੇ ਸਨ, ਤੇ ਉਹ ਹੁਣ ਉਸ ਦੇ ਦਿਮਾਗ ਵਿਚ ਚੱਕਰ ਲਾ ਰਹੇ ਸਨ। ਉਸ ਨੂੰ ਸੰਤੋਸ਼ ਦੇ ਡਰਾਮੇ ਤੇ ਸਟੇਜ ਦੇ ਡਰਾਮੇ ਵਿਚ ਸਿਰਫ਼ ਇੰਨਾ ਹੀ ਫ਼ਰਕ ਜਾਪਿਆ ਕਿ ਸੰਤੋਸ਼

੮੪