ਪੰਨਾ:ਅੱਜ ਦੀ ਕਹਾਣੀ.pdf/84

ਇਹ ਸਫ਼ਾ ਪ੍ਰਮਾਣਿਤ ਹੈ

"ਤੁਹਾਨੂੰ ਤਾਂ ਦੁਖ ਨਹੀਂ ਹੁੰਦਾ, ਮੈਨੂੰ ਤਾਂ ਹੁੰਦਾ ਹੈ ਨਾ ਸਤਵੰਤ ਜੀ, ਤੁਸੀਂ ਮੇਰੇ ਵਾਸਤੇ ਬੜਾ ਕੁਝ ਕਰ ਰਹੇ ਹੋ।"

ਮੈਂ ਤਾਂ ਕੁਝ ਵੀ ਨਹੀਂ ਕਰ ਰਹੀ, ਤੁਹਾਡੇ ਵਾਸਤੇ ਕੁਝ ਕਰਨਾ ਤਾਂ ਮੇਰੇ ਫ਼ਰਜ਼ ਵਿਚ ਸ਼ਾਮਲ ਹੈ।"

ਇਹ ਗਲਾਂ ਹੋਣ ਤੋਂ ਅਠਵੇਂ ਦਿਨ ਮਗਰੋਂ ਸਤਵੰਤ ਦੋ ਪਾਸ ਲੈ ਆਈ ਤੇ ਕਹਿਣ ਲਗੀ - "ਜਿਨ੍ਹਾਂ ਦੇ ਘਰ ਮੈਂ ਕੰਮ ਕਰਦੀ ਹਾਂ, ਉਨ੍ਹਾਂ ਦੀ ਜਗਾ ਵਿਚ ਹੀ ਸਿਨੇਮਾ ਚਲਦਾ ਹੈ, ਮੈਂ ਉਨ੍ਹਾਂ ਤੋਂ ਦੋ ਪਾਸ ਮੰਗੇ ਹੋਏ ਸਨ, ਅਜ ਉਹਨਾਂ ਦੇ ਦਿਤੇ ਹਨ, ਇਕ ਮੇਰੇ ਲਈ ਤੇ ਇਕ ਤੁਹਾਡੇ ਲਈ।"

"ਤੇ ਅਜ ਕਲ ਖੇਲ ਕਿਹੜਾ ਲਗਾ ਹੋਇਆ ਹੈ?"

ਉਹ ਕਹਿੰਦੇ ਸੀ, ਇਨਸਾਫ਼ ਖੇਲ ਲਗਾ ਹੋਇਆ ਹੈ।"

'ਇਨਸਾਫ਼' ਦਾ ਨਾਂ ਸੁਣਦਿਆਂ ਹੀ ਸੰਤੋਸ਼ ਨੂੰ ਇਉਂ ਦਰਦ ਹੋਈ, ਜਿਕੁਰ ਉਸ ਨੂੰ ਕਿਸੇ ਤੀਰ ਖੁਭਾ ਦਿਤਾ ਹੈ।

"ਚੰਗਾ, ਸਤਵੰਤ ਜੀ ਤੁਸੀ ਰੋਟੀ ਪਕਾ ਲਓ ਖਾ ਕੇ ਚਲਦੇ ਹਾਂ।

"ਬਸ ਮੈਂ ਤਾਂ ਤੁਹਾਡੇ ਵਾਸਤੇ ਦੁਧ ਲਿਆਉਣਾ ਹੈ?

"ਸਤਵੰਤ ਜੀਓ, ਮੈਂ ਹੁਣ ਬਿਲਕੁਲ ਰਾਜ਼ੀ ਹਾਂ, ਅਜ ਮੈਂ ਰੋਟੀ ਹੀ ਖਾਵਾਂਗਾ।"

xxxx

੮੩