ਪੰਨਾ:ਅੱਜ ਦੀ ਕਹਾਣੀ.pdf/75

ਇਹ ਸਫ਼ਾ ਪ੍ਰਮਾਣਿਤ ਹੈ

ਸੀ, ਸਾਰੀ ਰਾਤ ਕੁੜੀ ਨੂੰ ਪੰਜ ਭਠ ਤਾਪ ਚੜ੍ਹਿਆ ਰਿਹਾ ਹੈ, ਬਿਲਕੁਲ ਬੇਹੋਸ਼ ਰਹੀ ਤੇ ਕਪੜੇ ਨੂੰ ਵਗਾਹ ਵਗਾਹ ਸੁਟਦੀ ਰਹੀ ਹੈ।

ਇਹ ਗੱਲਾਂ ਸੁਣ ਮੇਰੇ ਦਿਲ ਨੇ ਬੜਾ ਦੁਖ ਅਨੁਭਵ ਕੀਤਾ, ਉਸ ਨੂੰ ਬੁਖਾਰ ਕਿਉਂ ਚੜ੍ਹਿਆ ਹੈ, ਇਸ ਦਾ ਮੈਨੂੰ ਪਤਾ ਸੀ ਕਿ ਉਹ ਆਪਣੀ ਇਜ਼ਤ ਰੁਲੀ ਵੇਖ ਸਹਾਰ ਨਹੀਂ ਸਕੀ ਤੇ ਇਸੇ ਜੋਸ਼ ਵਿਚ ਉਸ ਨੂੰ ਬੁਖਾਰ ਚੜ੍ਹ ਗਿਆ ਹੈ।

ਮੈਂ ਆਪਣੀ ਡੀਊਟੀ ਤੇ ਗਿਆ, ਪਰ ਮੇਰਾ ਖਿਆਲ ਉਸੇ ਲੜਕੀ ਵਿਚ ਸੀ। ਮੈਂ ਕੀ ਕਰ ਬੈਠਾ ਹਾਂ , ਮੇਰੀ ਆਤਮਾ ਮੇਰੇ ਸਰੀਰ ਤੇ ਲਾਹਨਤਾਂ ਪਾ ਰਹੀ ਸੀ। ਇਹ ਕੋਈ ਨਿੱਕੀ ਜਿਹੀ ਗੱਲ ਨਹੀਂ ਸੀ, ਜਿਸ ਨੂੰ ਮੈਂ ਭੁਲ ਜਾਂਦਾ, ਇਹ ਮੇਰੀ ਜ਼ਿੰਦਗੀ ਵਿਚ ਪਹਿਲਾ ਸਮਾਂ ਸੀ ਕਿ ਮੈਂ ਕਿਸੇ ਦੀ ਇਜ਼ਤ ਨੂੰ ਆਪਣੇ ਪੈਰਾਂ ਵਿਚ ਰੋਲਿਆ ਹੋਵੇ।

ਆਖਦੇ ਹਨ ਸਮਾਂ ਜ਼ਖਮ ਮੇਲਦਾ ਹੈ, ਪਰ ਮੇਰੇ ਦਿਲ ਦੇ ਜ਼ਖਮ ਤਾਂ ਹਰ ਘੜੀ ਵਧ ਰਹੇ ਸਨ। ਤਿੰਨ ਦਿਨ ਇਸ ਗਲ ਨੂੰ ਹੋ ਗਏ, ਮੈਨੂੰ ਨੀਂਦਰ ਤੇ ਭੁਖ ਸਭ ਭੁਲ ਗਈ। ਮੈਂ ਹਰ ਵੇਲੇ ਇਸੇ ਘਟਨਾ ਤੇ ਸੋਚਦਾ ਰਹਿੰਦਾ ਕਿ ਮੈਥੋਂ ਇਹ ਹੋ ਕੀ ਗਿਆ।

ਅਜ ਜਿਸ ਵੇਲੇ ਮੇਰੀ ਡੀਊਟੀ ਖਤਮ ਹੋਈ ਤਾਂ ਮੈਂ ਰੁਕਨਦੀਨ ਨੂੰ ਆਖਿਆ- "ਚਲ ਜ਼ਰਾ ਬਾਹਰ ਫਿਰ ਤੁਰ ਆਈਏ।" ਉਹ ਕਹਿਣ ਲਗਾ - "ਜ਼ਰਾ ਕਰਮ ਚੰਦ ਦੇ ਘਰੋਂ ਹੋ ਆਈਏ, ਉਸ ਦੀ ਲੜਕੀ ਬੀਮਾਰ ਹੈ, ਫੇਰ ਫਿਰਨ ਤੁਰਨ ਚਲਦੇ ਹਾਂ, ਇਹ ਸੁਣ ਕੇ ਮੇਰਾ ਜਿਸਮ ਦਾ ਲਹੂ ਸੁਕਦਾ ਜਾਪਿਆ। ਮੇਰਾ ਦਿਲ ਵੀ ਕਰਦਾ ਸੀ ਕਿ ਉਸ ਲੜਕੀ

੭੪