ਪੰਨਾ:ਅੱਜ ਦੀ ਕਹਾਣੀ.pdf/74

ਇਹ ਸਫ਼ਾ ਪ੍ਰਮਾਣਿਤ ਹੈ

ਆਪਣੀਆਂ ਦੋਹਾਂ ਬਾਹਵਾਂ ਵਿਚ ਉਸ ਨੂੰ ਲੈ ਲਿਆ ਹੈ। ਮੈਂ ਵੇਖਿਆ ਉਸਦਾ ਸਰੀਰ ਕੰਬ ਰਿਹਾ ਸੀ।

ਮੈਂ ਏਸ ਵੇਲੇ ਅੰਨ੍ਹਾ ਹੋਇਆ ਹੋਇਆ ਸਾਂ, ਮਨੁਖ ਹਿਰਦੇ ਦੀ ਹਾਲਤ ਨੂੰ ਮੈਂ ਏਸ ਵੇਲੇ ਭੁੱਲ ਚੁਕਾ ਸਾਂ, ਜਿਸ ਤਰ੍ਹਾਂ ਬੱਚਾ ਆਪਣੀ ਛੋਟੀ ਉਮਰ ਦੀਆਂ ਗੱਲਾਂ ਨੂੰ ਭੁਲ ਜਾਂਦਾ ਹੈ। ਮੈਂ ਆਪਣਾ ਮੂੰਹ ਬਿਲਕੁਲ ਉਸ ਦੇ ਮੂੰਹ ਕੋਲ ਲੈ ਗਿਆ।

ਉਹ ਅਧ-ਬੇਹੋਸ਼ੀ ਦੀ ਹਾਲਤ ਵਿਚ ਸੀ, ਮੈਂ ਉਸ ਦੀਆਂ ਅੱਖਾਂ ਵਿਚ ਵੇਖਿਆ, ਉਥੇ ਸ਼ੁਦਾ ਪੁਣਾ ਨਚ ਰਿਹਾ ਸੀ, ਮੈਂ ਉਸੇ ਹਾਲਤ ਵਿਚ ... ... ... ।

ਮੈਂ ਬੂਹਾ ਖੋਹਲ ਦਿਤਾ, ਉਹ ਚਲੀ ਗਈ, ਪਰ ਬੇ-ਡੌਰ ਜਿਹੀ ਹੋਈ ਹੋਈ। ਉਸਦੇ ਜਾਣ ਦੇ ਮਗਰੋਂ ਮੇਰੀਆਂ ਡਰ ਨਾਲ ਲੱਤਾਂ ਕੰਬਣ ਲਗੀਆਂ। ਮੈਂ ਦੂਸਰੀ ਡੱਠੀ ਹੋਈ ਮੰਜੀ ਤੇ ਲੰਮਾ ਪੈ ਗਿਆ ਤੇ ਸੋਚਣ ਲਗਾ - "ਮੈਂ ਇਹ ਕੀ ਕਰ ਬੈਠਾ ਹਾਂ, ਇਕ ਅਬਲਾ ਦੀ ਇਜ਼ਤ, ਕਸੂਰ ਕੀ ਸਿਰਫ਼ ਕੁਝ ਚੀਜ਼ਾਂ ਦੀ ਚੋਰੀ! ਮੈਂ ਮੁਸਲਮਾਨ, ਉਹ ਇਕ ਹਿੰਦੂ-ਲੜਕੀ, ਮੈਂ ਉਸ ਦਾ ਧਰਮ ਭ੍ਰਿਸ਼ਟ ਕੀਤਾ, ਤੇ ਉਸ ਦੀ ਆਬਰੂ ਨੂੰ ਆਪਣੇ ਪੈਰਾਂ ਵਿਚ ਰੋਲ ਦਿਤਾ, ਹਨੇਰ! ਅੱਲਾ! ਇਹ ਮੈਥੋਂ ਕੀ ਹੋ ਗਿਆ। ਕਸੂਰ ਮੈਂ ਨਹੀਂ ਕਰਦਾ, ਪਰ ਮੈਨੂੰ ਤਾਂ ਕਦੀ ਵੀ ਕਿਸੇ ਨੇ ਇਹੋ ਜਿਹੀ ਸਜ਼ਾ ਨਹੀਂ ਦਿੱਤੀ, ਜਿਸ ਨਾਲ ਮੇਰੇ ਮਨੁਖ ਪੁਣੇ ਨੂੰ ਠੇਸ ਪਹੁੰਚੇ।

ਦਿਨ ਚੜ੍ਹਿਆ, ਸਿਪਾਹੀ ਦੀ ਵਹੁਟੀ ਗਵਾਂਢਣ ਨੂੰ ਕਹਿ ਰਹੀ

੭੩