ਪੰਨਾ:ਅੱਜ ਦੀ ਕਹਾਣੀ.pdf/66

ਇਹ ਸਫ਼ਾ ਪ੍ਰਮਾਣਿਤ ਹੈ

ਗਈਆਂ। ਉਹ ਬੋਲੀ ਗਈ - "ਤੁਹਾਨੂੰ ਯਾਦ ਹੈ ਤੁਸਾਂ ਆਪਣੀ ਇਕ ਕਹਾਣੀ ਵਿਚ ਵਿਚ ਦਸਿਆ ਸੀ ਕਿ ਕਿਵੇਂ ਇਕ ਆਦਮੀ ਆਪਣੀ ਇਸਤ੍ਰੀ ਦੀ ਪਰਵਾਹ ਨਾ ਕਰਦਾ ਹੋਇਆ ਇਕ ਗੈਰ ਇਸਤ੍ਰੀ ਨਾਲ ਪਿਆਰ ਕਰਨ ਲਗ ਜਾਂਦਾ ਹੈ, ਜਦ ਉਸ ਦੀ ਇਸਤ੍ਰੀ ਨੂੰ ਇਸ ਗਲ ਦਾ ਪਤਾ ਲਗਦਾ ਹੈ ਤਾਂ ਉਹ ਜ਼ਹਿਰ ਖਾ ਕੇ ਮਰ ਜਾਂਦੀ ਹੈ, ਪਰ ਲਿਖਾਰੀ! ਮੈਂ ਉਸ ਇਸਤ੍ਰੀ ਵਾਂਗ ਨਹੀਂ, ਮੈਂ ਤਾਂ ਬਦਲਾ ਲਵਾਂਗੀ, ਆਪਣੇ ਪਤੀ ਤੋਂ, ਆਪਣੀ ਸੌਂਕਣ ਤੋਂ, ਪਰ ਸਚ ਆਖਾਂ ਮੇਰੇ ਦੋਸ਼ੀ ਤੁਸੀਂ ਹੋ, ਜੇ ਤੁਸੀਂ ਉਸ ਨੂੰ ਆਪਣਾ ਪੂਰਾ ਪਿਆਰ ਦੇ ਸਕਦੇ ਹੁੰਦੇ ਤਾਂ ਅਜ ਉਹ ਕਿਉਂ ਦੂਜਿਆਂ ਦੀ ਭਰੀਆਂ ਹੋਈਆਂ ਹੋਈਆਂ ਖੁਰਲੀਆਂ ਨੂੰ ਖਾਲੀ ਕਰਨ ਦੀ ਕੋਸ਼ਿਸ਼ ਕਰਦੀ। ਲਿਖਾਰੀ ਜੀਓ! ਮੈਂ ਤੁਹਾਡੇ ਕੋਲੋਂ ਨਹੀਂ ਸੰਙਾਂਗੀ, ਮੈਂ ਉਸ ਆਦਮੀ ਕੋਲੋਂ ਕਿਉਂ ਸੰਙਾਂ, ਜਿਹੜਾ ਲਿਖਦਾ ਕੁਝ ਹੋਰ ਹੈ,ਪਰ ਕਰਦਾ ਕੁਝ ਹੋਰ ਹੈ।

ਲਿਖਾਰੀ ਦੇ ਚਿਹਰੇ ਦੀ ਲਾਲੀ ਉਡ ਗਈ, ਉਸ ਦੇ ਹਥਾਂ ਦੀਆਂ ਤਲੀਆਂ ਵਿਚ ਮੁੜ੍ਹਕਾ ਆ ਗਿਆ।

"ਲਿਖਾਰੀ ਮੇਰਾ ਦਿਲ ਕਰਦਾ ਹੈ, ਇਹ ਅਲਮਾਰੀ ਵਿਚ ਪਈਆਂ ਸਭ ਕਿਤਾਬਾਂ ਫੂਕ ਦੇਵਾਂ। ਤੇ ਆਖਾਂ ......... ਤੁਹਾਡੇ ਵਰਗੇ ਆਦਮੀ ਦਾ ਕੋਈ ਹੱਕ ਨਹੀਂ ਕਿ ਸਮਾਜ ਵਿਚ ਰਹਿਕੇ ਦੁਰਾਚਾਰ ਵਧਾਵੇ। ਅਜ ਮੈਂ ਇਨ੍ਹਾਂ ਅੱਖਾਂ ਨਾਲ ਜੋ ਕੁਝ ਵੇਖ ਆਈ ਹਾਂ, ਉਸ ਨੇ ਮੇਰੀ ਆਤਮਾ ਨੂੰ ਅਗ ਲਾ ਦਿੱਤੀ ਹੈ, ਮੈਂ ਇਕ ਚੁਆਤੀ ਤੁਹਾਡੇ ਸੀਨੇ ਤੇ ਭੀ ਰਖ ਜਾਵਾਂਗੀ, ਜਿਸ ਨਾਲ ਤੁਹਾਡਾ ਮਨ ਤੇ ਸਰੀਰ

੬੫