ਪੰਨਾ:ਅੱਜ ਦੀ ਕਹਾਣੀ.pdf/58

ਇਹ ਸਫ਼ਾ ਪ੍ਰਮਾਣਿਤ ਹੈ

ਉਸ ਨਾਲ ਕਿਹੜੀ ਘਟ ਗੁਜ਼ਾਰੀ ਹੋਵੇਗੀ।

ਇਸ ਘਟਨਾ ਨੂੰ ਇਕ ਸਾਲ ਬੀਤ ਗਿਆ। ਇਕ ਦਿਨ ਉਹੀ ਚੌਧਰੀ ਮੇਰੇ ਨਾਲ ਮੁਲਾਕਾਤ ਕਰਨ ਆਇਆ। ਮੈਨੂੰ ਜਾਪਿਆ ਜਿਕੁਰ ਉਹ ਪਸਚਾਤਾਪ ਦੀ ਅਗ ਵਿਚ ਸੜ ਰਿਹਾ ਸੀ, ਤੇ ਹੁਣ ਮੈਥੋਂ ਸ਼ਾਂਤੀ ਲੈਣੀ ਚਾਹੁੰਦਾ ਸੀ, ਮੈਂ ਉਸ ਨੂੰ ਤਸੱਲੀ ਦਿਤੀ ਕਿ ਕੋਈ ਗਲ ਨਹੀਂ, ਇਸ ਤਰ੍ਹਾਂ ਹੋ ਹੀ ਜਾਂਦਾ ਹੈ ਤਾਂ ਉਸਦਾ ਦਿਲ ਧੀਰਜ ਵਿਚ ਆਇਆ, ਮੈਂ ਉਸਨੂੰ ਉਸ ਦੁਖੀਆ ਬਾਰੇ ਪੁਛਿਆ।

ਉਸ ਨੇ ਦਸਿਆ ਕਿ ਤੁਹਾਡੇ ਫੜੇ ਜਾਣ ਮਗਰੋਂ ਉਸ ਪਾਸ ਤੁਹਾਡੇ ਦਿਤੇ ਕੁਝ ਪੈਸੇ ਸਨ। ਜਿਸ ਨਾਲ ਉਸ ਨੇ ਕਪੜੇ ਸੀਊਣ ਵਾਲੀ ਮਸ਼ੀਨ ਲੈ ਲਈ ਤੇ ਇਕ ਛੋਟੀ ਜਿਹੀ ਕੋਠੀ ਕਰਾਏ ਲੈ ਕੇ ਲੋਕਾਂ ਦੇ ਕਪੜੇ ਸੀਊਣੇ ਸ਼ੁਰੂ ਕਰ ਦਿਤੇ। ਅਸਾਂ ਉਸ ਪਾਸ ਕੰਮ ਜਾਣਾ ਬੰਦ ਕਰ ਦਿਤਾ। ਇਕ ਦਿਨ ਇਕ ਬਦਮਾਸ਼ ਨੂੰ ਭੇਜ ਕੇ ਉਸ ਦੀ ਮਸ਼ੀਨ ਵੀ ਚੁਕਾ ਦਿਤੀ, ਉਹ ਬਿਨਾਂ ਪੈਸਿਓਂ ਸੀ, ਆਖਰ ਉਸ ਨੇ ਤੰਗ ਆ ਕੇ ਸਮਾਜ ਤੇ ਥੁਕ ਦਿਤਾ ਤੇ ਜਾ ਬੈਠੀ ਬਾਜ਼ਾਰ ਦੀ ਉਸ ਬਾਰੀ ਵਿਚ, ਜਿਥੇ ਅਨੇਕਾਂ ਉਹਦੇ ਵਰਗੀਆਂ ਦੁਖੀਆਂ ਹੋਰ ਬੈਠੀਆਂ ਸਨ।

ਚੌਧਰੀ ਨੇ ਇਕ ਠੰਡਾ ਸਾਹ ਭਰ ਕੇ ਆਖਿਆ, "ਮੈਂ ਉਸ ਪਾਸੋਂ ਭੀ ਮੁਆਫ਼ੀ ਮੰਗਣ ਗਿਆ, ਉਸ ਨੇ ਪਹਿਲਾਂ ਤੇ ਮੈਨੂੰ ਕੋਈ ਗਾਹਕ ਸਮਝ ਕੇ ਖੂਬ ਆਦਰ ਕੀਤਾ,ਮਗਰੋਂ ਜਦ ਮੈਂ ਉਸ ਨੂੰ ਆਪਣੇ ਆਉਣ ਦਾ ਕਾਰਨ ਦਸਿਆ ਤਾਂ ਉਸ ਨੇ ਮੇਰੀ ਮੰਗ ਨੂੰ ਠੁਕਰਾ ਦਿੱਤਾ ਤੇ

੫੭