ਪੰਨਾ:ਅੱਜ ਦੀ ਕਹਾਣੀ.pdf/54

ਇਹ ਸਫ਼ਾ ਪ੍ਰਮਾਣਿਤ ਹੈ

ਪਰ ਹੁਣ ਉਸ ਦੀਆਂ ਨੀਂਹਾਂ ਵੀ ਹਿਲ ਗਈਆਂ ਹਨ", ਉਸ ਨੇ ਆਪਣੀ ਬਦਕਿਸਮਤੀ ਦਾ ਜ਼ਿਕਰ ਕਰਦਿਆਂ ਮੇਰੇ ਵਲ ਤਕਿਆ।

"ਇਨਸਾਨੀ ਦਿਲ ਨੂੰ ਕਦੀ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ, ਹਮੇਸ਼ਾਂ ਆਪਣੀ ਤਕਦੀਰ ਬਣਾਨ ਦੇ ਯਤਨ ਵਿਚ ਲਗੇ ਰਹਿਣਾ ਚਾਹੀਦਾ ਹੈ।

ਮੈਂ ਉਸ ਦੀ ਥੱਲੇ ਡਿਗੀ ਗਰਦਨ ਵਲ ਤਕ ਰਿਹਾ ਸਾਂ, ਉਸ ਵਿਚ ਝੁਕਾ ਘਟ ਰਿਹਾ ਸੀ, ਮੈਨੂੰ ਜਾਪ ਰਿਹਾ ਸੀ ਕਿ ਜਿਕੁਰ ਮੇਰੀਆਂ ਗਲਾਂ ਉਸ ਦੇ ਦਿਲ ਉਤੇ ਅਸਰ ਕਰ ਰਹੀਆਂ ਸਨ। ਮੈਂ ਆਪਣੀ ਗਲ ਨੂੰ ਫਿਰ ਸ਼ੁਰੂ ਕੀਤਾ ਤੇ ਕਿਹਾ - "ਤੁਸੀ ਫਿਰ ਹਿੰਮਤ ਕਰੋ, ਦਿਲ ਛਡਿਆਂ ਤਾਂ ਕਦੀ ਵੀ ਮੁਸੀਬਤ ਨੇ ਪਿਛਾ ਨਹੀਂ ਛਡਿਆ, ਮੁਸੀਬਤ ਦਾ ਟਾਕਰਾ ਤਾਂ ਹੀ ਹੁੰਦਾ ਹੈ ਜੇ ਅਸੀਂ ਪਕੇ ਇਰਾਦੇ ਨਾਲ ਇਸ ਨੂੰ ਦੂਰ ਕਰਨ ਦਾ ਯਤਨ ਕਰੀਏ।"

ਮੋਮ ਸੇਕ ਨਾਲ ਪੰਘਰ ਜਾਂਦੀ ਹੈ, ਦੁਖੀ ਦਿਲ ਹਮਦਰਦੀ ਨਾਲ ਪਿਘਲ ਜਾਂਦਾ ਹੈ, ਉਸ ਨੇ ਆਪਣਾ ਦਿਲ ਮੇਰੇ ਅਗੇ ਖੋਹਲ ਦਿਤਾ ਤੇ ਆਪਣੇ ਆਪ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕੀਤੀ, ਉਸ ਦੀ ਦਰਦ ਭਰੀ ਕਹਾਣੀ ਸੁਣ ਕੇ ਮੈਂ ਉਸ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਉਤਾਵਲਾ ਹੋ ਉਠਿਆ।

ਇਸ ਤਰ੍ਹਾਂ ਉਹ ਰੋਜ਼ ਅੰਮ੍ਰਿਤ ਵੇਲੇ ਆਂਦੀ ਤੇ ਲੋਕਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਚਲੀ ਜਾਂਦੀ, ਹੁਣ ਉਸ ਨੂੰ

੫੩